ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/305

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਵਰਨੈਸ ਤੇ ਮੁੰਡੇ ਦੇ ਇਨ੍ਹਾਂ ਲੋਕਾਂ ਵਿੱਚ ਬੈਠੇ ਦਬੇ ਜੇਹੇ ਮੁਹਾਂਦਰੇ ਕਾਫੀ ਨਾਗਵਾਰ ਸਨ। ਪਰ ਸਭ ਥੀਂ ਨਾਗਵਾਰ ਮਿੱਸੀ ਸਾਹਿਬਾ ਦਾ ਉਹਨੂੰ "ਤੂੰ" “ਤੂੰ" ਕਰਕੇ ਸੱਦਣਾ ਲੱਗਿਆ ਸੀ। ਬਹੁਤ ਸਾਰੇ ਚਿਰ ਥੀਂ ਨਿਖਲੀਊਧਵ ਦੀ ਤਬੀਅਤ ਅਦਲਦੀ ਬਦਲਦੀ ਰਹਿੰਦੀ ਸੀ। ਮਿੱਸੀ ਨਾਲ ਕਿਸ ਪਾਸਿਓਂ ਤੇ ਕਿਸ ਤਰਾਂ ਸਲੂਕ ਕਰੇ। ਕਦੀ ਤਾਂ ਓਹ ਓਹਨੂੰ ਜਿਵੇਂ ਚੰਨ ਦੀ ਚਾਨਣੀ ਹੈ ਤੇ ਉਸ ਵਿੱਚ ਓਹ ਬੈਠੀ ਹੈ ਤੇ ਓਹ ਓਸ ਵਲ ਦੇਖ ਰਹਿਆ ਹੈ, ਤੇ ਕਹਿ ਰਹਿਆ ਹੈ ਕਿ ਹਾਏ ਇਹ ਕਿੰਨੀ ਪ੍ਰਭਜੋਤ ਸੋਹਣੀ ਹੈ ਤੇ ਉਹਦੀ ਬਾਬਤ ਇਸ ਸੁਫਨੇ ਵਰਗੀ ਉਪਮਾਂ ਥੀਂ ਵਧ ਉਹਨੂੰ ਹੋਰ ਕੁਛ ਨਹੀਂ ਸੀ ਸੁਝਦਾ। ਤੇ ਫਿਰ ਕੀ ਵੇਖਦਾ ਹੈ ਕਿ ਚੰਨ ਦੀ ਚਾਨਣੀ ਨਹੀਂ, ਸੂਰਜ ਦਾ ਦਿਨ ਦਿਹਾੜੀ ਪ੍ਰਕਾਸ਼ ਹੈ ਜਿਸ ਵਿੱਚ ਉਹਦੇ ਉਹਨੂੰ ਸਾਰੇ ਔਗਣ ਦਿੱਸ ਆ ਸੱਕਦੇ ਸਨ ਤੇ ਉਹਦੇ ਔਗਣਾਂ ਦੇ ਵੇਖੇ ਬਿਨਾਂ ਉਹ ਰਹਿ ਨਹੀਂ ਸੀ ਸਕਦਾ। ਅਜ ਉਹ ਦਿਨ ਸੀ ਜਦ ਉਹਨੂੰ ਉਹਦੇ ਸਾਰੇ ਐਬ ਦਿੱਸ ਰਹੇ ਸਨ, ਅੱਜ ਉਹਦੇ ਚਿਹਰੇ ਦੀਆਂ ਸਾਰੀਆਂ ਝੁਰੜੀਆਂ ਤੇ ਦਾਗ ਦਿੱਸ ਰਹੇ ਸਨ। ਓਸ ਵੇਖਿਆ ਕਿ ਓਹਦੇ ਵਾਲ ਕਿਸ ਤਰਾਂ ਸੁਕੜੇ ਸੜੇ ਜੇਹੇ ਮੋਏ ਹੋਏ ਹਨ। ਓਹਦੀਆਂ ਆਰਕਾਂ ਕਿਸ ਤਰਾਂ ਚੁਭਵੀਆਂ ਹੱਡੀਆਂ ਵਾਂਗ ਬਾਹਰ ਨਿਕਲੀਆਂ ਹੋਈਆਂ ਹਨ ਤੇ ਖਾਸ ਕਰ ਉਹਦੇ ਅੰਗੂਠੇ ਦਾ ਨਹੁੰ ਬੇ ਧਹਾਂਤਾ ਚੌੜਾ ਸੀ, ਤੇ ਇਹ ਨਹੂੰ ਉਹਦੇ ਕਰੈਹਤੇ ਪਿਓ ਵਰਗਾ ਸੀ।

“ਟੈਨਿਸ ਤਾਂ ਬੜੀ ਬੇ ਰੰਗ ਜੇਹੀ ਖੇਡ ਹੈ", ਕੋਲੋਸੋਵ

੨੭੧