ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/306

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਆਖਿਆ ‘‘ਜਦ ਅਸੀ ਨਿੱਕੇ ਨਿੱਕੇ ਹੁੰਦੇ ਸਾਂ ਲਾਪਟਾ ਦੀ ਖੇਡ ਖੇਡਦੇ ਸਾਂ ਓਹ ਖੇਡ ਬੜੀ ਹੀ ਦਿਲ ਲਾ ਦੇਣ ਵਾਲੀ ਸੀ।”
ਆਹ-ਟੈਨਿਸ ਆਪ ਕਦੀ ਖੇਡ ਨਹੀਂ, ਖੇਡੋ ਤਾਂ ਪਤਾ ਲੱਗੇ ਕਿੰਨੀ ਵੱਡੀ ਸਾਰੀ ਦਿਲ ਲਾਉ ਹੈ,” ਮਿੱਸੀ ਜਵਾਬ ਦਿੱਤਾ । ਨਿਖਲੀਊਧਵ ਨੂੰ ਇਹ ਪ੍ਰਤੀਤ ਹੋਇਆ ਕਿ ਓਸ "ਕਿੰਨੀ ਵੱਡੀ" ਲਫਜ਼ਾਂ ਤੇ ਬਨਾਵਟੀ ਜੇਹਾ ਜੋਰ ਦਿੱਤਾ ਸੀ । ਇਸ ਉਪਰ ਫਿਰ ਲਗੀ ਆਪੇ ਵਿੱਚ ਬਹਿਸ, ਜਿਸ ਵਿੱਚ ਮਾਈਕਲ ਸੈਰਵਿਚ, ਕੈਥਰੀਨ ਅਲੈਗਜ਼ੀਨਾ ਤੇ ਹੋਰਨਾਂ ਨੇ ਹਿੱਸਾ ਲਇਆ, ਪਰ ਗਵਰਨੈਸ ਤੇ ਓਹ ਪੜ੍ਹਾਕੂ ਮੁੰਡਾ, ਤੇ ਬੱਚੇ ਸਾਰੇ ਚੁਪ ਚਾਪ ਸਨ, ਤੇ ਇਉਂ ਜਾਪਦਾ ਸੀ, ਕਿ ਇਹ ਛੋਟੇ ਇਨ੍ਹਾਂ ਬਹਿਸਾਂ ਵਹਿਮਾਂ ਕਰਕੇ ਤੰਗ ਆਏ ਬੈਠੇ ਸਨ ।
“ਹਾਏ ਵੋ, ਤੁਹਾਡੇ ਇਹ ਕਦੀ ਨ ਮੁੱਕਣ ਵਾਲੇ ਝਗੜੇ," ਬੁੱਢੇ ਕੋਚਰਾਗਿਨ ਗਿਨ ਨੇ ਹੱਸ ਕੇ ਕਹਿਆ, ਤੇ ਆਪਣੀ ਵਾਸਕਟ ਵਿਚ ਦਬਾਏ ਨੈਪਕਿਨ ਨੂੰ ਕੱਢ ਦਿੱਤਾ, ਤੇ ਬਿਨਾਂ ਫਰਸ਼ ਨਾਲ ਕਰੀਚਨ ਦੀ ਆਵਾਜ਼ ਦੇ ਕੁਰਸੀ ਪਰੇ ਕਰ ਦਿੱਤੀ ਜਿਹੜੀ ਹਜੂਰੀਏ ਨੇ ਹੋਰ ਪਰੇ ਤੁਰਤ ਖਿੱਚ ਲਈ, ਤੇ ਮੇਜ਼ ਉੱਪਰੋਂ ਉੱਠ ਖਲੋਤਾ।

ਹਰ ਕਈ ਉਹਦੇ ਮਗਰ ਉੱਠ ਪਇਆ ਤੇ ਦੂਸਰੇ ਮੇਜ਼ ਉੱਪਰ ਚਲੇ ਗਏ ਜਿੱਥੇ ਕਟੋਰੀਆਂ ਵਿੱਚ ਖੁਸ਼ਬੂਦਾਰ ਪਾਣੀ ਉਂਗਲੀਆਂ ਧੋਣ ਨੂੰ ਰੱਖਿਆ ਹੋਇਆ ਸੀ । ਉਨ੍ਹਾਂ ਕੁਲੀਆਂ ਚਲੀਆਂ ਕੀਤੀਆਂ ਤੇ ਓਹੋ ਗੱਲਾਂ ਛੇੜ ਦਿੱਤੀਆਂ ਜਿਸ ਵਿੱਚ ਕਿਸੀ

੨੭੨