ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/307

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਵੀ ਜੀ ਨਹੀਂ ਸੀ ਲੱਗਾ ਹੋਇਆ ।
“ਕੀ ਇਹੋ ਆਪ ਦਾ ਖਿਆਲ ਨਹੀਂ ?" ਮਿੱਸੀ ਨੇ ਨਿਖਲੀਊਧਵ ਨੂੰ ਇਸ ਲਹਿਜੇ ਵਿੱਚ ਪੁੱਛਿਆ ਜਿਵੇਂ ਓਹ ਉਸ ਪਾਸੋਂ ਆਪਣੀ ਰਾਏ ਦੀ ਤਾਈਦ ਕਰਾਉਣਾ ਚਾਹੁੰਦੀ ਹੈ ਜਿਹੜੀ ਓਸ ਆਪ ਇਸ ਬਾਰੇ ਵਿੱਚ ਪ੍ਰਗਟ ਕੀਤੀ ਸੀ ਕਿ ਇਨ੍ਹਾਂ ਖੇਡਾਂ ਵਿੱਚ ਪਇਆਂ ਹੀ ਆਦਮੀ ਦੇ ਅੰਦਰਲ ਆਚਰਣ ਦਾ ਸੁਖੈਨ ਪਤਾ ਲੱਗਦਾ ਹੈ । ਓਸ ਨਾਲੇ ਹਰੇ ਨਿਖਲੀਊਧਵ ਦੀ ਕੁਛ ਗ਼ਲਤਾਨ ਜੇਹੀ ਬੇਖਿਆਲੀ ਤੇ ਉਦਾਸ ਹਾਲਤ ਭਾਂਪ ਲਈ ਸੀ ਤੇ ਓਹ ਇਸ ਪਾਸੇ ਪਈ ਹੋਈ ਸੀ ਕਿ ਉਹਨੂੰ ਕਿਵੇਂ ਪਤਾ ਲੱਗੇ ਕਿ ਓਹ ਅੱਜ ਉਪਰਾਮ ਕਿਸ ਗੱਲੇ ਸੀ, ਉਹਨੂੰ ਓਹਦੇ ਇਸ ਰੂਪ ਥੀਂ ਸਦਾ ਭੈ ਜੇਹਾ ਲੱਗਦਾ ਹੁੰਦਾ ਸੀ ।
"ਸੱਚੀ ਜੀ-ਮੈਂ ਇਸ ਬਾਰੇ ਕੁਛ ਕਹਿ ਨਹੀਂ ਸੱਕਦਾ, ਮੈਂ ਇਸ ਪਾਸੇ ਕਦੀ ਆਪਣਾ ਖਿਆਲ ਨਹੀਂ ਦਿੱਤਾ," ਨਿਖਲੀਊਧਵ ਨੇ ਉੱਤਰ ਵਿੱਚ ਆਖਿਆ। “ਚੱਲੋ ! ਮਾਮਾ ਪਾਸ ਚੱਲੀਏ,"। ਮਿੱਸੀ ਨੇ ਕਹਿਆ “ਹਾਂ ਹਾਂ ਚਲੋ," ਪਰ ਐਸੀ ਸੁਰ ਵਿੱਚ ਬੋਲਿਆ ਜਿਹੜੀ ਸਪਸ਼ਟ ਕਰ ਰਹੀ ਸੀ ਕਿ ਓਹ ਉਥੇ ਜਾਣਾ ਨਹੀਂ ਸੀ ਚਾਹੁੰਦਾ, ਤੇ ਓਸ ਆਪਣੀ ਸਿਗਰਟ ਕੱਢੀ ।

ਮਿੱਸੀ ਨੇ ਓਸ ਵਲ ਇਓਂ ਹੈਰਾਨੀ ਨਾਲ ਤੱਕਿਆ ਜਿਵੇਂ ਓਹ ਕੀ ਕਹਿ ਰਹਿਆ ਹੈ । ਤੇ ਨਿਖਲੀਊਧਵ ਨੂੰ ਕੁਛ ਸ਼ਰਮ ਆਈ, “ਨਾਲੇ

੨੭੩