ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/310

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਹੀ ਧੁਨ ਨੀਮ ਪਾਗਲਾਂ ਵਿੱਚ ਆ ਜਾਂਦੀ ਹੈ ਤੇ ਹੁਣ ਓਹ ਉਸ ਨਾਲ ਗੱਲਾਂ ਕਰਨ ਲੱਗ ਪਈ ਕਿ ਓਹ ਓਹਨੂੰ ਆਪਣੇ ਅੰਦਰ ਦੇ ਇਰਾਦੇ ਦੱਸੇ ।

"ਮੈਨੂੰ ਦਿੱਸਦਾ ਹੈ ਕਿ ਆਪ ਨੂੰ ਕੁਛ ਨ ਕੁਛ ਹੋਇਆ ਹੋਇਆ ਹੈ," ਓਸ ਕਹਿਆ "ਮੈਨੂੰ ਦੱਸੋ ਆਪ ਦਾ ਕੀ ਹਾਲ ਹੈ ਤੇ ਇਸ ਉਦਾਸੀਨਤਾ ਦਾ ਕੀ ਸਬੱਬ ਹੈ?"

ਕਾਨੂੰਨੀ ਅਦਾਲਤ ਵਿੱਚ ਜਿਹਨੂੰ ਅੱਜ ਵੇਖਿਆ ਸੀ ਓਹ ਯਾਦ ਆਈ, ਘੂਰ ਪਾਈ, ਤੇ ਨਿਖਲੀਊਧਵ ਸ਼ਰਮਾ ਗਇਆ।

"ਹਾਂ ਕੁਛ ਵਰਤਿਆ ਹੈ, ਓਸ ਕਹਿਆ । ਓਹ ਸੱਚ ਬੋਲਣਾ ਚਾਹੁੰਦਾ ਸੀ, "ਇਕ ਬੜੀ ਅਨੋਖੀ ਤੇ ਬੜਿਆਂ ਫਿਕਰਾਂ ਵਿੱਚ ਪਾ ਦੇਣ ਵਾਲੀ ਗੱਲ ਹੋਈ ਹੈ ।"

“ਕੀ ਹੈ ਫਿਰ ? ਕੀ ਆਪ ਮੈਨੂੰ ਦੱਸ ਨਹੀਂ ਸੱਕਦੇ ? ਕੀ ਹੈ ?

"ਹੁਣ ਨਹੀਂ-ਕਿਰਪਾ ਕਰਕੇ ਆਪ ਮੈਨੂੰ ਆਖੋ ਹੀ ਨਾਂਹ ਕਿ ਮੈਂ ਦੱਸਾਂ, ਮੈਨੂੰ ਓਸ ਗੱਲ ਉੱਪਰ ਪੂਰੀ ਪੂਰੀ ਵਿਚਾਰ ਕਰਨ ਦਾ ਸਮਾਂ ਹੀ ਹਾਲੇ ਨਹੀਂ ਮਿਲਿਆ," ਤੇ ਹੋਰ ਵੀ ਸ਼ਰਮਿੰਦਗੀ ਨਾਲ ਉਹਦਾ ਮੂੰਹ ਲਾਲ ਹੋ ਗਇਆ ।

"ਤੇ ਫਿਰ ਆਪ ਮੈਨੂੰ ਨਹੀਂ ਦੱਸੋਗੇ ?" ਓਹਦੇ ਚਿਹਰੇ ਉੱਪਰ ਇਕ ਲਾਡ ਦੇ ਰੋਸੇ ਦੇ ਰੰਗ ਵਿੱਚ ਓਹਦੇ ਮੂੰਹ ਦਾ ਪੱਠਾ ਹਿੱਲਿਆ ਤੇ ਘੂਰੀ ਵੱਟੀ ਤੇ ਕੁਰਸੀ ਪਰੇ ਕਰ ਦਿੱਤੀ।

"ਨਹੀਂ ਮੈਂ ਨਹੀਂ ਦੱਸ ਸਕਦਾ," ਉਸ ਉੱਤਰ ਦਿੱਤਾ ਤੇ ਅੰਦਰੋਂ ਇਹ ਪਇਆ ਪ੍ਰਤੀਤ ਕਰਦਾ ਸੀ ਕਿ ਇਨ੍ਹਾਂ ਕਹੇ

੨੭੬