ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/311

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਫਜ਼ਾਂ ਵਿੱਚ ਓਹ ਆਪਣੇ ਆਪ ਨੂੰ ਵੀ ਇਕ ਉੱਤਰ ਦੇ ਰਹਿਆ ਸੀ ਤੇ ਇਹ ਮੰਨਣਾ ਪੈਂਦਾ ਸੀ ਕਿ ਹਾਂ ਕੁਛ ਬੜਾ ਹੀ ਆਹਮ ਮਾਮਲਾ ਸਾਹਮਣੇ ਹੈ।

"ਚੰਗਾ-ਨਹੀਂ ਦੱਸਣਾ ਤਾਂ ਨਾ ਸਹੀ, ਆਓ," ਓਸ ਆਪਣਾ ਸਿਰ ਇਉਂ ਹਿਲਾਇਆ ਜਿਵੇਂ ਓਹ ਓਸ ਵਿੱਚੋਂ ਭੀੜ ਪਾ ਕੇ ਆਏ ਕਈ ਨਿਕੰਮੇ ਖਿਆਲ ਬਾਹਰ ਕੱਢ ਰਹੀ ਹੈ ਤੇ ਉਹਦੇ ਅੱਗੇ ਅੱਗੇ ਮਾਮੂਲੀ ਥੀਂ ਵਧ ਤ੍ਰਿਖੇ ਕਦਮਾਂ ਨਾਲ ਤੁਰ ਪਈ ।

ਇਸ ਨੂੰ ਇਹ ਭਾਸਿਆ ਕਿ ਉਸ ਨੇ ਆਪਣਾ ਮੂੰਹ ਕੜਾ ਤੇ ਖਿੱਚਿਆ ਜੇਹਾ ਤਾਂ ਕਰ ਲਇਆ ਹੈ ਮਤਾਂ ਓਹਦੇ ਅੱਥਰੂ ਨ ਨਿਕਲ ਜਾਣ ਉਹਦੇ ਮਨ ਨੂੰ ਦੇਖ ਇਉਂ ਦੇਣ ਲਈ ਆਪਣੇ ਮਨ ਵਿੱਚ ਓਹ ਬੜਾ ਸ਼ਰਮਿੰਦਾ ਸੀ । ਤੇ ਤਾਂ ਵੀ ਓਹਨੂੰ ਇਹ ਵੀ ਪਤਾ ਸੀ ਕਿ ਜੇ ਇਹ ਜਰਾ ਵੀ ਆਪਣੀ ਕਮਜੋਰੀ ਦੱਸਣ ਦੀ ਕਰੇ ਆਰ ਤਦ ਇਹਦੇ ਸਿਰ ਉੱਪਰ ਇਕ ਬੜਾ ਪਹਾੜ ਢਹਿ ਪੈਣਾ ਸੀ, ਕਿਉਂਕਿ ਫਿਰ ਇਹਨੂੰ ਉਸ ਨਾਲ ਵਿਆਹ ਕਰਨ ਦਾ ਇਕਰਾਰ ਕਰਨਾ ਪੈ ਜਾਵੇ, ਤੇ ਅੱਜ ਇਹਨੂੰ ਉਸ ਹਾਲ ਦਾ ਹੋਰ ਦਿਹਾੜਿਆਂ ਥੀਂ ਵੀ ਜ਼ਿਆਦਾ ਭੈ ਲਗ ਗਇਆ ਸੀ ਤੇ ਓਹ ਚੁੱਪ ਚਾਪ ਉਹਦੇ ਪਿੱਛੇ ਪਿੱਛੇ ਸਵਾਣੀ ਦੇ ਨਿਜ ਦੇ ਸੱਜੇ ਕਮਰੇ ਵਲ ਤੁਰੀ ਗਇਆ ।

੨੭੭