ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/314

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਫੈਸਲੇ ਕਰਨੇ ਬੜਾ ਹੀ ਦਬਾਉ ਅਸਰ ਰੱਖਦਾ ਹੋਣਾ ਹੈ", ਇਹ ਗੱਲ ਉਸ ਫਰਾਂਸੀਸੀ ਜ਼ਬਾਨ ਵਿੱਚ ਕਹੀ ।
"ਹਾਂ ਜੀ-ਇਹ ਠੀਕ ਹੈ," ਨਿਖਲੀਊਧਵ ਨੇ ਉੱਤਰ ਦਿੱਤਾ "ਬੰਦੇ ਨੂੰ ਆਪਣੇ ਗੁਨਾਹ ਵੀ ਪ੍ਰਤੀਤ ਹੋਣ ਲਗ ਜਾਂਦੇ ਹਨ ਤੇ ਓਹਨੂੰ ਅਨੁਭਵ ਹੁੰਦਾ ਹੈ ਕਿ ਦੂਜਿਆਂ ਨੂੰ ਦੋਸੀ ਕਰਨ ਦਾ ਓਹਦਾ ਕੀ ਹੱਕ ਹੋ ਸਕਦਾ ਹੈ ।"

"ਬਿਲਕੁਲ ਠੀਕ" ਉਸ ਉੱਚੀ ਦੇ ਕੇ ਕਹਿਆ ਜਿਵੇਂ ਓਹਨੂੰ ਵੀ ਉਹਦੀ ਕਹੀ ਗੱਲ ਦਾ ਸੱਚ ਪ੍ਰਤੀਤ ਹੁਣੇ ਹੀ ਹੋਇਆ ਹੈ । ਉਹਨੂੰ ਇਸ ਗੱਲ ਦਾ ਇਕ ਭੁੱਸ ਸੀ ਕਿ ਜਿਸ ਨਾਲ ਗੱਲ ਬਾਤ ਕਰਦੀ ਸੀ ਓਹਦੀ ਬੜੇ ਹੁਨਰ ਨਾਲ ਕੱਚੀ ਖੁਸ਼ਾਮਦ ਕੀਤਾ ਕਰਦੀ ਸੀ।

"ਭਾਈ, ਅੱਛਾ-ਓਸ ਤਸਵੀਰ ਦਾ ਕੀ ਹੋਇਆ ਜੋ ਆਪ ਬਣਾ ਰਹੇ ਸਓ, ਮੈਨੂੰ ਉਹ ਬੜੀ ਹੀ ਚੰਗੀ ਲਗਦੀ ਹੈ ਜੇ ਮੈਂ ਇਸ ਤਰਾਂ ਮਾੜੀ ਜੇਹੀ ਸਦਾ ਬੀਮਾਰ ਨ ਹੁੰਦੀ, ਮੈਂ ਕਦੀ ਦੀ ਓਥੇ ਪਹੁੰਚਦੀ ਤੇ ਓਸ ਤਸਵੀਰ ਨੂੰ ਵੇਖਦੀ ।"

"ਮੈਂ ਤਸਵੀਰਾਂ ਬਣਾਉਣੀਆਂ ਕਦੀ ਦੀਆਂ ਛੱਡ ਦਿੱਤੀਆਂ ਹਨ," ਤਾਂ ਨਿਖਲੀਊਧਵ ਨੇ ਖੁਸ਼ਕ ਜੇਹਾ ਜਵਾਬ ਦਿੱਤਾ———ਉਹਦੀ ਉੱਪਰ ਉੱਪਰ ਦੀ ਕੂੜੀ, ਬਨਾਵਟੀ ਖੁਸ਼ਾਮਦ, ਅੱਜ ਓਹਨੂੰ ਵੈਸੀ ਹੀ ਸਾਫ ਦਿੱਸ ਰਹੀ ਸੀ, ਜਿਸ ਤਰ੍ਹਾਂ ਉਹਦੀ ਉਮਰ ਜਿਹਨੂੰ ਉਹ ਅੱਜ ਤਕ ਸਦਾ ਉਸ ਪਾਸੋਂ ਲੁਕਾਣ ਦੀ ਕਰਦੀ ਰਹੀ ਸੀ । ਤੇ ਇਸ ਕਰਕੇ ਓਹ ਕੁਛ ਠੀਕ ਚਿਤ ਨਾਲ ਓਥੇ ਨਿਠ ਕੇ ਬੈਠ ਨਹੀਂ ਸੀ ਸੱਕਦਾ ਕਿ ਅਜ ਮਤੇ ਓਹਦੇ ਅੰਦਰ ਦੀ ਜਿੱਤ ਦੀ ਘਿਣਾ ਦਾ

੨੮o