ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/316

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਜੋਗ ਹੋਵੇਗਾ । ਕੋਲੋਸੋਵ ਨੇ ਡਰਾਮੇ ਤੇ ਉਹਦੇ ਲਿਖਣ ਵਾਲੇ ਪਰ ਆਪਣੀ ਨੁਕਤਾਚੀਨੀ ਸ਼ੁਰੂ ਕੀਤੀ, ਤੇ ਉਨ੍ਹਾਂ ਦੇ ਔਗਣ ਤੇ ਊਣਤਾਈਆਂ ਗਿਣ ਗਿਣ ਦੱਸੀਆਂ ਤੇ ਵਗਦਿਆਂ ਉਹ ਆਰਟ ਉੱਪਰ ਗੱਲਾਂ ਕਰਨ ਛਿੜ ਪਇਆ । ਸ਼ਾਹਜ਼ਾਦੀ ਸੋਫੀਆ ਵੈਸੀਲਿਵਨਾ ਨਾਟਕ ਦੇ ਹੱਕ ਵਿੱਚ ਕੁਛ ਕਹਿੰਦੀ ਵੀ ਜਾਂਦੀ ਸੀ, ਪਰ ਓਹਦੀ ਰਾਏ ਜੋ ਉਲਟ ਸੀ ਓਹਨੂੰ ਵੀ ਮੰਨਦੀ ਜਾਂਦੀ ਦਿੱਸਦੀ ਸੀ । ਯਾ ਤਾਂ ਉਸ ਵੇਲੇ ਲਈ ਉਹਦੀ ਰਾਏ ਸੱਚ ਮਨ ਰਹੀ ਸੀ ਯਾ ਘੱਟੋ ਘੱਟ ਕੁਛ ਕੁਛ ਆਪਣੀ ਰਾਏ ਉਸ ਨਾਲ ਮੇਲੀ ਜਾਂਦੀ ਸੀ । ਨਿਖਲੀਊਧਵ ਬੱਸ ਵੇਖਦਾ ਤੇ ਸੁਣਦਾ ਦਿੱਸ ਰਹਿਆ ਸੀ, ਪਰ ਨਾ ਉਸ ਤੱਕਿਆ, ਨ ਉਸ ਵੇਖਿਆ, ਕਿ ਓਥੇ ਉਹਦੇ ਸਾਹਮਣੇ ਕੀ ਹੋ ਰਹਿਆ ਸੀ ।

ਕਦੀ ਸੋਫੀਆ ਵੈਸੀਲਿਵਨਾ ਵਲ ਜਿਵੇਂ ਸੁਣਨ ਨੂੰ ਹੀ ਮੁੜਦਾ ਸੀ ਤੇ ਕਦੀ ਕੋਲੋਸੋਵ ਵਲ । ਤੇ ਨਿਖਲੀਊਧਵ ਇਹ ਦੇਖ ਰਹਿਆ ਸੀ ਕਿ ਦੋਹਾਂ ਵਿੱਚੋਂ ਕਿਸੀ ਨੂੰ ਵੀ ਨਾਟਕ ਦੀ ਮਾਹੀਅਤ ਨਾਲ ਤਾਂ ਕੋਈ ਅਸਲੀ ਦਿਲਚਸਪੀ ਸੀ ਹੀ ਨਹੀਂ-ਤੇ ਨਾਂ ਦੋਹਾਂ ਵਿੱਚ ਇਕ ਦੂਜੇ ਲਈ ਕੋਈ ਸਤਕਾਰ ਯਾ ਪ੍ਰਵਾਹ ਸੀ । ਉਹ ਗੱਲਾਂ ਜ਼ਰੂਰ ਆਪੇ ਵਿੱਚ ਕਰ ਰਹੇ ਸਨ ਪਰ ਮਤਲਬ ਇੰਨਾ ਹੀ ਸੀ ਕਿ ਦੋਹਾਂ ਨੂੰ ਰੋਟੀ ਖਾ ਕੇ ਗੱਲਾਂ ਕਰਨ

੨੮੨