ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/321

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਈਆਂ ਸਨ । ਓਧਰ ਤਕੜੇ ਤੇ ਸੋਹਣੇ ਗਭਰੂ ਫਿਲਪ ਦੇ ਨਾਲ ਧਰੀ, ਇਸ ਛਿਨ ਓਹਨੂੰ ਇਉਂ ਜਾਪਦਾ ਸੀ, ਜਿਵੇਂ ਨਾਲ ਹੀ ਇਕ ਆਰਟਿਸਟ ਨੇ ਮਿੱਟੀ ਦੇ ਬੁੱਤ ਵਾਂਗ ਕੋਲੋਸੋਵ ਦੀ ਭੇੜੀ ਨੰਗੀ ਸ਼ਕਲ ਖੜੀ ਕਰ ਦਿੱਤੀ ਸੀ———ਓਹਦਾ ਢਿੱਡ ਤਰਬੂਜ ਵਾਂਗ ਤੇ ਓਹ ਓਹਦਾ ਗੰਜਾ ਸਿਰ, ਉਹਦੀਆਂ ਪਿਲ ਪਿਲ ਕਰਦੀਆਂ ਬਾਹਾਂ ਜਿਨ੍ਹਾਂ ਵਿੱਚ ਪੱਠੇ ਨਦਾਰਦ ਸਨ———ਗੋਂਦ ਦੇ ਬਣੇ ਢੇਲਿਆਂ ਵਾਂਗ । ਉਸੀ ਤਰਾਂ ਉਨ੍ਹਾਂ ਉੱਠੀਆਂ ਸ਼ਕਲਾਂ ਦੀ ਧੁੰਧ ਜੇਹੀ ਵਿੱਚ, ਸੋਫੀਆ ਵੈਸੀਲਿਵਨਾ ਦੇ ਅੰਗ ਆਪਣੀ ਅਸਲੀ ਹਾਲਤ ਵਿੱਚ ਦਿੱਸੇ, ਭਾਵੇਂ ਓਹ ਉਸ ਵੇਲੇ ਰੇਸ਼ਮਾਂ ਤੇ ਮਖਮਲਾਂ ਨਾਲ ਕੱਜੇ ਹੋਏ ਸਨ, ਪਰ ਇਹ ਦਿਮਾਗੀ ਤਸਵੀਰ ਬੜੀ ਹੀ ਡਰਾਉਣੀ ਸੀ ਤੇ ਉਸ ਓਹਨੂੰ ਆਪਣੇ ਅੰਦਰ ਥੀਂ ਕੱਢਣ ਦੀ ਕੀਤੀ ।

ਸੋਫੀਆ ਵੈਸੀਲਿਵਨਾ ਨੇ ਆਪਣੀਆਂ ਅੱਖਾਂ ਨਾਲ ਓਹਨੂੰ ਮਾਪਿਆ ।

"ਭਾਈ-ਆਪ ਨੂੰ ਤਾਂ ਪਤਾ ਹੀ ਹੈ ਕਿ ਮਿੱਸੀ ਆਪ ਦੀ ਉਡੀਕ ਕਰ ਰਹੀ ਹੈ," ਉਸ ਕਹਿਆ, “ਜਾਓ ਤੇ ਓਹਨੂੰ ਮਿਲੋ ਉਹ ਆਪ ਨੂੰ ਗਰੀਗ ਦਾ ਇਕ ਨਵਾਂ ਗਾਉਣ ਸੁਣਾਣਾ ਚਾਹੁੰਦੀ ਹੈ, ਓਹ ਬੜਾ ਹੀ ਦਿਲਚਸਪ ਹੈ ।”

“ਉਹ ਕੁਛਵੀ ਗਾਣਾ ਬਜਾਣਾ ਨਹੀਂ ਚਾਹੁੰਦੀ, ਇਹ

੨੮੭