ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/322

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਮੀ ਨਿਰਾ ਕੂੜ ਕਿਸੀ ਨ ਕਿਸੀ ਵਜਾ ਕਰਕੇ ਬੋਲ ਰਹੀ ਹੈ" ਨਿਖਲੀਊਧਵ ਨੇ ਮਨ ਵਿੱਚ ਕਹਿਆ, ਉੱਠਿਆ ਤੇ ਸੋਫੀਆ ਵੈਸੀਲਿਵਨਾ ਦਾ ਸ਼ਫਾਫ ਤੇ ਹੱਡੀਆਂ ਵਾਲਾ ਤੇ ਛਾਪਾਂ ਵਾਲਾ ਹੱਥ ਆਪਣੇ ਹੱਥ ਨਾਲ ਦਬਾਇਆ ।

ਕੈਥਰੀਨ ਅਲੈਗਜ਼ੀਵਨਾ ਓਹਨੂੰ ਗੋਲ ਕਮਰੇ ਵਿੱਚ ਮਿਲੀ ਤੇ ਫਰਾਂਸਸੀ ਵਿੱਚ ਝਟ ਗੱਲ ਬਾਤ ਕਰਨ ਲੱਗ ਗਈ, "ਮੈਂ ਵੇਖਦੀ ਹਾਂ ਕਿ ਜੂਰੀ ਉੱਪਰ ਹੋਣਾ ਆਪ ਲਈ ਬੜਾ ਦਬਾਊ ਹੈ ।"

"ਹਾਂ ਜੀ-ਮੈਨੂੰ ਮਾਫ ਕਰਨਾ ਮੇਰਾ ਜੀ ਅੱਜ ਕੁਛ ਉਦਾਸ ਹੈ ਤੇ ਆਪਣੇ ਇੱਥੇ ਹੋਣ ਨਾਲ ਦੁਜਿਆਂ ਨੂੰ ਦੁਖੀ ਕਰਨਾ ਉੱਚਿਤ ਨਹੀਂ ਸਮਝਦਾ," ਨਿਖਲੀਊਧਵ ਨੇ ਕਹਿਆ ।

"ਆਪ ਦਾ ਜੀ ਕਿਉਂ ਹਿਠਾਹਾਂ ਹੈ ?"

"ਉਸ ਬਾਬਤ ਕੁਝ ਨ ਦੱਸਣ ਦੀ ਆਪ ਪਾਸੋਂ ਆਗਿਆ ਮੰਗਦਾ ਹਾਂ" ਨਿਖਲੀਊਧਵ ਨੇ ਕਹਿਆ ਤੇ ਆਪਣੀ ਟੋਪੀ ਟੋਲਣ ਲੱਗ ਗਇਆ ।

"ਆਪ ਨੂੰ ਯਾਦ ਹੈ ਕਿ ਆਪ ਸਾਨੂੰ ਸਦਾ ਕਹਿੰਦੇ ਆਏ ਹੋ ਕਿ ਸਾਨੂੰ ਸਦਾ ਸੱਚ ਦੱਸ ਦੇਣਾ ਚਾਹੀਦਾ ਹੈ ? ਤੇ ਆਪ ਕੇਹੇ ਬੇਤਰਸ ਸੱਚ ਤੁਸੀਂ ਸਾਨੂੰ ਸੁਣਾਂਦੇ ਹੁੰਦੇ ਹੋ। ਹੁਣ ਆਪ ਓਹ ਸੱਚ ਕਿਉਂ ਨਹੀਂ ਬੋਲਣਾ ਚਾਹੁੰਦੇ ? ਕੀ ਆਪ ਨੂੰ ਮਿੱਸੀ

੨੮੮