ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/327

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਆਪਣੇ ਆਪ ਨੂੰ ਕਹੀ ਜਾਂਦਾ ਸੀ, ਨ ਨਿਰਾ ਮਿੱਸੀ ਨਾਲ ਆਪਣੇ ਤਅੱਲਕਾਤ ਕਰਕੇ ਬਲਕਿ ਆਪਣੀ ਹਰ ਇਕ ਗੱਲ ਲਈ । "ਹਰ ਇਕ ਗੱਲ ਸ਼ਰਮਨਾਕ ਤੇ ਕਰੈਹਤ ਜੇਹੀ ਹੈ," ਤਾਂ ਉਸ ਮਨ ਵਿਚ ਕਹਿਆ ਜਦ ਓਹ ਆਪਣੇ ਘਰ ਦੇ ਪੋਰਚ ਹੇਠ ਪਹੁੰਚਾ । "ਮੈਂ ਹੁਣ ਅੱਧੀ ਰਾਤ ਦੀ ਰੋਟੀ, ਸੱਪਰ ਕੋਈ ਨਹੀਂ ਖਾਣੀ," ਉਸਨੇ ਆਪਣੇ ਨੌਕਰ ਕੋਰਨੇ ਨੂੰ ਕਹਿਆ ਜਿਹੜਾ ਉਹਦੇ ਪਿੱਛੇ ਪਿੱਛੇ ਖਾਣੇ ਵਾਲੇ ਕਮਰੇ ਤੱਕ ਗਇਆ ਜਿੱਥੇ ਸੱਪਰ ਦਾ ਖਾਣਾ ਤੇ ਚਾਹ ਦਾ ਸਾਰਾ ਸਾਮਾਨ ਚਾਦਰ ਵਿਛੀ ਮੇਜ਼ ਉਪਰ ਲੱਗਿਆ ਹੋਇਆ ਸੀ । ਤੇ ਉਨ੍ਹਾਂ ਉੱਪਰ ਕੱਪੜਾ ਪਾਇਆ ਹੋਇਆ ਸੀ।

"ਹੁਣ ਤੂੰ ਜਾ।"

"ਅੱਛਾ ਹਜੂਰ !" ਤੇ ਕੋਰਨੇ ਨੇ ਗਇਆ ਨਾਂਹ, ਉਹ ਮੇਜ਼ ਉਪਰ ਪਈਆਂ ਚੀਜ਼ਾਂ ਨੂੰ ਚੁੱਕਣ ਦੇ ਆਹਰ ਵਿੱਚ ਲੱਗ ਪਇਆ। ਨਿਖਲੀਊਧਵ ਨੇ ਕੋਰਨੇ ਵਲ ਕੁਛ ਨਾਰਾਜ਼ਗੀ ਦੀ ਨਜ਼ਰ ਵੇਖਿਆ, ਓਹ ਚਾਹੁੰਦਾ ਸੀ, ਕਿ ਓਹ ਇਕੱਲਾ ਹੋਵੇ ਤੇ ਓਹਨੂੰ ਮਹਿਸੂਸ ਹੋਇਆ ਕਿ ਹਰ ਕੋਈ ਨਿਰੀ ਜ਼ਿਦ ਕਰਕੇ ਓਹਨੂੰ ਦਿੱਕ ਕਰ ਰਹਿਆ ਹੈ।

ਸੱਪਰ ਦੀਆਂ ਸਭ ਚੀਜ਼ਾਂ ਲੈ ਕੇ ਕੋਰਨੇ ਜਦ ਚਲਾ ਗਇਆ ਤਦ ਨਿਖਲੀਊਧਵ ਸੋਮਾਵਾਰ ਵਲ ਗਇਆ ਤੇ ਆਪਣੇ ਲਈ ਆਪ ਚਾਹ ਬਣਾਉਣ ਲੱਗਾ ਹੀ ਸੀ ਕਿ ਉਧਰੋਂ ਅਗਰੇਫੈਨਾ ਪੈਤਰੋਵਨਾ ਦੇ ਕਦਮਾਂ ਦੀ

੨੯੩