ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/328

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਵਾਜ਼ ਆਈ, ਤੇ ਛੇਤੀ ਦੇ ਕੇ ਆਪਣੇ ਗੋਲ ਕਮਰੇ ਵਿੱਚ ਵੜ ਗਇਆ, ਤੇ ਬੂਹਾ ਅੰਦਰੋਂ ਬੰਦ ਕਰ ਲੀਤਾ । ਓਹ ਨਹੀਂ ਸੀ ਚਾਹੁੰਦਾ ਕਿ ਉਸ ਵੇਲੇ ਉਹ ਪੈਤਰੋਵਨਾ ਨੂੰ ਮਿਲੇ । ਇਸੇ ਕਮਰੇ ਵਿੱਚ ਅੱਜ ਤਿੰਨ ਮਹੀਨੇ ਹੋਏ ਸਨ, ਕਿ ਉਹਦੀ ਮਾਂ ਮੋਈ ਸੀ । ਕਮਰੇ ਵਿੱਚ ਵੜਦਿਆਂ ਹੀ ਜਿੱਥੇ ਲੈਂਪ ਬਲ ਰਹੇ ਸਨ, ਇਕ ਲੈਂਪ ਦੀ ਰੋਸ਼ਨੀ ਉਹਦੀ ਮਾਂ ਦੀ ਤਸਵੀਰ ਉੱਪਰ ਪੈ ਰਹੀ ਸੀ, ਤੇ ਦੂਜੇ ਲੈਂਪ ਦੀ ਰੋਸ਼ਨੀ ਉਹਦੇ ਪਿਓ ਦੀ ਤਸਵੀਰ ਤੇ । ਤਸਵੀਰਾਂ ਵੇਖ ਕੇ ਓਹਨੂੰ ਮਾਂ ਯਾਦ ਆਈ | ਮਾਂ ਨਾਲ ਆਖਰੀ ਸਲੂਕ ਚੇਤੇ ਆਏ, ਤੇ ਉਹ ਵੀ ਕੇਹੇ ਬਨਾਵਟੀ, ਰਸਮੀ ਤੇ ਕਰੈਹਤ ਭਰੇ ਸਲੂਕ ਸਨ, ਤੇ ਇਹ ਗੱਲ ਵੀ ਕਹੀ ਸ਼ਰਮਨਾਕ ਤੇ ਡਰਾਉਣੀ ਤੇ ਭੈੜੀ ਕੋਝੀ ਕਰੂਪ ਸੀ। ਉਸ ਨੂੰ ਯਾਦ ਆਇਆ ਕਿ ਓਹਦੀ ਬੀਮਾਰੀ ਦੇ ਆਖਰੀ ਦਿਨਾਂ ਵਿੱਚ ਕਿਸ ਤਰਾਂ ਉਸਦੀ ਖਾਹਿਸ਼ ਇਹ ਹੁੰਦੀ ਸੀ ਕਿਸੀ ਤਰਾਂ ਉਹ ਛੇਤੀ ਮਰੇ; ਤੇ ਓਹ ਆਪਣੇ ਆਪ ਨੂੰ ਤਸੱਲੀ ਦਿੰਦਾਂ ਹੁੰਦਾ ਸੀ ਕਿ ਉਸਦੀ ਇਹ ਮਾਂ ਦੇ ਮਰਨ ਦੀ ਖ਼ਾਹਿਸ਼ ਮਾਂ ਦੇ ਫ਼ਾਇਦੇ ਲਈ ਹੀ ਹੈ, ਉਹਦਾ ਦੁੱਖ ਪੀੜ ਕੱਟੀ ਜਾਏ । ਪਰ ਦਰ ਅਸਲ ਗੱਲ ਇਉਂ ਸੀ ਕਿ ਉਹਦੇ ਦੁੱਖ ਦੇਖਣ ਦੀ ਤਕਲੀਫ਼ ਸਹਿਣ ਥੀਂ ਓਹ ਆਪ ਬਚਣਾ ਚਾਹੁੰਦਾ ਸੀ ।

ਮਾਂ ਬਾਬਤ ਚੰਗੀਆਂ ਚੰਗੀਆਂ ਗੱਲਾਂ ਯਾਦ ਕਰਨ ਲਈ ਉਹ ਓਹਦੀ ਤਸਵੀਰ ਵਲ ਗਇਆ । ਇਹ ਤਸਵੀਰ ਇਕ ਬੜੇ ਉਸਤਾਦ ਨੇ ੫੦੦੦ ਰੂਬਲ ਲੈਕੇ ਬਣਾਈ ਸੀ । ਇਕ ਨੀਵੇਂ ਗਲੇ ਵਾਲੀ ਮਖ਼ਮਲ ਦੀ ਪੋਸ਼ਾਕ ਵਿੱਚ ਇਹ ਤਸਵੀਰ

੨੯੪