ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/333

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਉਚਿਆਈਆਂ ਨੂੰ ਅੱਪੜਨ ਦੀਆਂ ਉਮੰਗਾਂ ਦੇ ਨਜ਼ਾਰੇ ਉਹਦੇ ਸਾਹਮਣੇ ਸਨ, ਤੇ ਹੁਣ ਇਉਂ ਪ੍ਰਤੀਤ ਹੁੰਦਾ ਸੀ ਕਿ ਓਹੋ ਇਕ ਭੈੜੀ, ਚੰਦਰੀ, ਨਿਕੰਮੀ, ਖਾਲਮੁਖਾਲੀ ਖੋਖਲੀ, ਅੰਦਰੋਂ ਕਾਲੀ, ਤੇ ਲਚਰ ਜੇਹੀ ਜ਼ਿੰਦਗੀ ਦੇ ਜਾਲਾਂ ਵਿੱਚ ਫਸੀ ਪਈ ਹੈ, ਤੇ ਜਿਨਾਂ ਫਾਹੀਆਂ ਵਿੱਚੋਂ ਖਲਾਸੀ ਪਾਣ ਦਾ ਅੱਵਲ ਤਾਂ ਰਾਹ ਹੀ ਕੋਈ ਨਹੀਂ ਸੀ ਜੇ ਓਥੋਂ ਉਹ ਨਿਕਲਣਾ ਚਾਹੇ। ਪਰ ਹੁਣ ਤਾਂ ਉਹਨੂੰ ਨਿਕਲਣ ਦੀ ਚਾਹ ਨਹੀਂ ਸੀ ਉੱਠਦੀ। ਉਹਨੂੰ ਯਾਦ ਆਈ ਕਿ ਸਮੇਂ ਸਨ ਜਦ ਉਹ ਆਪਣੀ ਖੁਲਮਖੁੱਲੀ ਗਲ ਵਾਹ ਦੇਣ ਦਾ ਬੜਾ ਮਾਨੀ ਸੀ ਤੇ ਉਸ ਦਾ ਨੇਮ ਸੀ ਕਿ ਕਦੀ ਕੂੜ ਨਹੀਂ ਬੋਲਣਾ ਤੇ ਸਚ ਹੀ ਸਚ ਵਾਹ ਮਾਰਦਾ ਸੀ, ਤੇ ਹੁਣ ਉਹ ਕਿਸ ਤਰਾਂ ਕੂੜਾਂ ਪਤੂੜਾਂ ਦੇ ਚਿੱਕੜ ਵਿਚ ਡੂੰਘਾ ਫਸਿਆ ਪਇਆ ਹੈ ਤੇ ਹਿਠਾਹਾਂ ੨ ਚਲਿਆ ਜਾਂਦਾ ਹੈ ਤੇ ਮਾੜੇ ਮੋਟੇ ਕੁ ਪਤੂੜਾਂ ਵਿੱਚ ਨਹੀਂ, ਹੌਲਨਾਕ ਦਿਲ ਨੂੰ ਦਹਿਲ ਦੇਣ ਵਾਲੇ ਲੂਠਾਂ ਜੂਠਾਂ ਵਿੱਚਉਹ ਕੂੜ ਜਿਨ੍ਹਾਂ ਨੂੰ ਆਲੇ ਦੁਆਲੇ ਦੇ ਸਭ ਆਦਮੀ ਸਚ ਕਰ ਜਾਣ ਰਹੇ ਸਨ ਤੇ ਜਿਥੋਂ ਤਕ ਉਹ ਦੇਖ ਸਕਦਾ ਸੀ ਉਹਨੂੰ ਇੰਨੇ ਕੂੜਾਂ ਥੀਂ ਬਾਹਰ ਨਿਕਲਣ ਦਾ ਰਾਹ ਨਹੀਂ ਸੀ ਲੱਭ ਰਹਿਆ। ਉਹ ਘੋਰ ਅੰਧਕਾਰ ਤੇ ਚਿੱਕੜ ਵਿੱਚ ਫਸਿਆ ਪਿਆ ਸੀ, ਹੁਣ ਓਹਨੂੰ ਇਹਦਾ ਭੁੱਸ ਵੀ ਪੈ ਚੁਕਾ ਸੀ ਤੇ ਓਹ ਚਿੱਕੜ ਗੰਦ ਮੰਦ ਨਾਲ ਲਿਬੜਿਆ ਚਲ ਰਹਿਆ ਸੀ। ਮੇਰੀ ਵੈਸੀਲਿਵਨਾ ਨਾਲ ਓਹ ਆਪਣੇ ਗੰਦੇ ਤਅੱਲਕ ਤੇ ਓਹਦੇ ਖਾਵੰਦ ਨਾਲ ਕੂੜੇ ਪਾਜ ਤੇ ਰਿਸ਼ਤੇ ਕਿਸ ਤਰਾਂ ਕੁਛ ਐਸੇ ਤਰੀਕੇ ਨਾਲ ਤੋੜੇ ਜੋ ਮੁੜ ਉਸ ਵਲ ਤੇ ਓਹਦਿਆਂ ਬੱਚਿਆਂ ਵਲ ਸਿੱਧੀ ਅੱਖ ਤਕ ਵੀ ਸਕੇ?

੨੯੯