ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਰੱਬਾ ! ਕੇਹੀਆਂ ਇਹ ਨਫਰਤ ਦਿਲਾਉਣ ਵਾਲੀਆਂ ਗੱਲਾਂ ਹਨ !" ਓਹ ਇਸ ਵੇਲੇ ਵੀ ਭੁੱਬਾਂ ਮਾਰ ਕੇ ਰੋਣ ਲਗ ਪਇਆ, ਜਿਸ ਤਰਾਂ ਫੁਟਿਆ ਸੀ,ਮੇਰੀ ਵੈਸੀਲਿਵਨਾ ਨਾਲ, ਤੇ ਮੇਰਾ ਬਰਤਾਓ ਉਹਦੇ ਖਾਵੰਦ ਨਾਲ ਕੈਸਾ ਕਮੀਨਾ ਤੇ ਮਕਰੂਹ, ਭੈੜੀ ਜ਼ਿੰਦਗੀ ਦਾ ਹੈ । ਤੇ ਮੇਰੀ ਦੌਲਤ, ਅਮੀਰੀ ਵਲ ਝੁਕਾਓ? ਉਸ ਦੌਲਤ ਉੱਤੇ ਜੀਣਾ ਤੇ ਉਸਨੂੰ ਵਰਤਨਾ ਜਿਹਨੂੰ ਮੈਂ ਅਧਰਮ ਤੇ ਪਾਪ ਸਮਝਦਾ ਹਾਂ ਤੇ ਇਸ ਬਹਾਨੇ ਨਾਲ ਕਿ ਉਹ ਸਭ ਚੀਜ ਮੇਰੀ ਮਾਂ ਮੈਨੂੰ ਦੇ ਗਈ ਹੈ ਤੇ ਇਹ ਮੇਰਾ ਸਾਰਾ ਨਿਕੰਮਾ, ਆਲਸੀ, ਅਯਾਸ਼, ਮਕਰੂਹ ਜੀਵਨ ? ਤੇ ਸਭ ਥੀਂ ਵਧ ਉਹ ਮੇਰਾ ਕਾਤੂਸ਼ਾ ਨਾਲ ਪਾਪ ਤੇ ਧ੍ਰੋਹ ਕਮਾਣਾ ਹਾਏ ਵੋ ! ਮੈਂ ਲੁੱਚਾ, ਮੈਂ ਬੇਈਮਾਨ, ਮੈਂ ਬਦਮਾਸ਼, ਨਹੀਂ? ਕੀ ਲੋਕੀ ਭਾਵੇਂ ਮੈਨੂੰ ਕਿਸੀ ਤਰਾਂ ਸਮਝਣ ਮੈਂ ਉਨ੍ਹਾਂ ਨੂੰ ਤਾਂ ਧੋਖਾ ਦੇ ਸਕਦਾ ਹਾਂ ਪਰ ਮੈਂ ਆਪੇ ਆਪ ਨੂੰ ਕਿੰਝ ਧੋਖਾ ਦੇਈ ਜਾਵਾਂ ?"
ਤੇ ਅਚਨਚੇਤ ਓਹਨੂੰ ਸਮਝ ਆਈ ਕਿ ਅੱਜ ਜਿਹੜੀ ਘ੍ਰਿਣਾ ਉਹਨੂੰ ਕੁਛ ਦਿਨਾਂ ਥੀਂ ਤੇ ਖਾਸ ਕਰ ਅੱਜ ਹਰ ਇਕ
੩੦੧