ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/336

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥੀਂ ਆ ਰਹੀ ਸੀ, ਸ਼ਾਹਜ਼ਾਦੇ ਥੀਂ, ਉਸ ਸੋਫੀਆ ਵੈਸੀਲਿਵਨਾ ਥੀਂ, ਤੇ ਕੋਰਨੇ ਤੇ ਮਿੱਸੀ ਥਾਂ ਤੇ ਉਹ ਘ੍ਰਿਣਾ ਅੰਦਰਵਾਰੋ ਆਪਣੇ ਆਪ ਨਾਲ ਉੱਠੀ ਸੀ । ਤੇ ਅਜੀਬ ਗਲ ਇਹ ਸੀ ਕਿ ਇਸ ਆਪਣੇ ਕਮੀਨਾਪਨ ਨੂੰ ਵੇਖਣ ਵਿੱਚ ਕੁਛ ਸੀ ਜਿਸ ਨਾਲ ਦਿਲ ਨੂੰ ਦੁੱਖ ਪਹੁੰਚਦਾ ਸੀ ਪਰ ਨਾਲ ਹੀ ਇਕ ਖੁਸ਼ੀ ਭਰੀ ਤਸਕੀਨ ਜੇਹੀ ਵੀ ਆਉਂਦੀ ਸੀ ।

ਨਿਖਲੀਊਧਵ ਦੀ ਜ਼ਿੰਦਗੀ ਵਿੱਚ ਇਕ ਵੇਰੀ ਥੀਂ ਵਧ ਇਹ ਘਟਨਾ ਹੋਈ ਸੀ ਜਿਹਨੂੰ ਉਹ "ਰੂਹ ਨੂੰ ਸਾਫ ਕਰਨਾ" ਆਦਿ ਲਫਜ਼ਾਂ ਵਿੱਚ ਕਹਿ ਕੇ ਦੱਸਦਾ ਹੁੰਦਾ ਸੀ । ਰੂਹ ਨੂੰ ਸਾਫ ਕਰਨ ਦਾ ਉਹਦਾ ਮਤਲਬ ਇਕ ਮਨ ਦੀ ਅਵਸਥਾ ਸੀ, ਇਕ ਅੰਦਰ ਦੀ ਹਾਲਤ ਸੀ, ਜਿਸ ਵਿੱਚ ਅੰਦਰ ਦੀ ਆਲਸ ਮਾਰੀ ਅਯਾਸ਼ ਜ਼ਿੰਦਗੀ ਦੇ ਲੰਮੇ ਵਕਫੇ ਦੇ ਮਗਰੋਂ, ਤੇ ਰੂਹ ਦੀ ਅੰਦਰਲੀ ਜ਼ਿੰਦਗੀ ਦੇ ਹੋਕੇ ਬਿਲਕੁਲ ਮੁਕ ਜਾਣ ਉਪਰੰਤ ਉਹ ਸਾਰਾ ਗੰਦ ਮੰਦ ਆਪਣੇ ਅੰਦਰੋਂ ਕੱਢ ਸੁੱਟਦਾ ਹੁੰਦਾ ਸੀ, ਜਿਸ ਗੰਦ ਮੰਦ ਨੇ ਉਹਦੇ ਅੰਦਰਲੇ ਸੋਮਿਆਂ ਦੇ ਮੂੰਹ ਬੰਦ ਕਰ ਦਿੱਤੇ ਹੁੰਦੇ ਸਨ । ਇਸ ਤਰਾਂ ਦੀ ਜਾਗ ਜੇਹੀ ਆਉਣ ਉੱਪਰ ਨਿਖਲੀਊਧਵ ਆਪਣੇ ਲਈ ਕੁਛ ਨੇਮ ਘੜਦਾ ਹੁੰਦਾ ਸੀ ਜਿਨ੍ਹਾਂ ਉੱਪਰ ਉਹ ਚਲਣ ਦਾ ਪੱਕਾ ਇਰਾਦਾ ਕਰਕੇ ਲੱਕ ਬੰਨ੍ਹਦਾ ਹੁੰਦਾ ਸੀ । ਰੋਜ਼ਨਾਮਚਾ ਲਿਖਦਾ ਹੁੰਦਾ ਸੀ ਤੇ ਫਿਰ ਨਵੇਂ ਸਿਰ ਆਪਣੀ

੩੦੨