ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/338

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਧੇਰਾ ਫਰਕ ਸੀ । ਇਹ ਵੇਖ ਕੇ ਕਿ ਹੁਣ ਪਾੜ ਕਿੰਨਾ ਵੱਡਾ ਪੈ ਚੁਕਾ ਸੀ, ਉਹਨੂੰ ਹੌਲ ਹੁੰਦਾ ਸੀ । ਇਉਂ ਪਈ ਤੇੜ ਇੰਨੀ ਵੱਡੀ ਸੀ ਤੇ ਉਹਦਾ ਅੰਦਰ ਇੰਨਾਂ ਮੈਲਾ ਹੋ ਚੁਕਾ ਸੀ ਕਿ ਉਹਨੂੰ ਹੁਣ ਸਫਾਈ ਕਰਨ ਦੀ ਕਾਮਯਾਬੀ ਵਿੱਚ ਵੀ ਨਾਉਮੈਦੀ ਦਿਸ ਰਹੀ ਸੀ । ਅੰਦਰ ਬੈਠਾ ਸ਼ੈਤਾਨ ਕਹਿਣ ਲਗ ਪਇਆ ਸੀ, "ਇਹ ਮੈਲ ਕੱਟਣ ਤੇ ਅਪਣੇ ਆਪ ਨੂੰ ਪੂਰਨ ਬਨਾਉਣ ਦਾ ਕੰਮ, ਕੀ ਬੰਦਿਆ ! ਤੂੰ ਕਈ ਵੇਰੀ ਅੱਗੇ ਕਰ ਨਹੀਂ ਚੁਕਿਆ, ਕੀ ਬਣਿਆ ਈ, ਤੇ ਹੁਣ ਕੀ ਬਣ ਜਾਣਾ ਹੈ, ਹੁਣ ਹੋਰ ਕੀ ਯਤਨ ਪਏ ਕਰਨੇ ਹਨ ? ਤੇ ਨਾਲੇ ਤੂੰ ਹੀ ਇਕੱਲਾ ਤਾਂ ਨਹੀਂ, ਸਬ ਤੇਰੇ ਵਰਗੇ ਹੀ ਹਨ । ਜ਼ਿੰਦਗੀ ਹੀ ਇਹੋ ਹੈ ।" ਪਰ ਅੰਦਰਲੀ ਆਤਮਕ ਜ਼ਿੰਦਗੀ ਨੇ ਜਿਹੜੀ ਹੀ ਕੇਵਲ ਸੱਚੀ ਸੁੱਚੀ ਬਲਵਾਨ ਤੇ ਅਮਰ ਸ਼ਕਤੀ ਹੈ, ਨਿਖਲੀਊਧਰ ਨੂੰ ਜਾਗ ਦੇ ਦਿੱਤੀ ਹੋਈ ਸੀ ਤੇ ਇਸ ਸ਼ੈਤਾਨ ਹੈਵਾਨ ਦੀ ਆਵਾਜ਼ ਅੱਗੇ ਓਹ ਹੁਣ ਕੰਨ ਨਹੀਂ ਸੀ ਧਰ ਸੱਕਦਾ, ਤੇ ਆਪਣੀ ਅਸਲੀ ਆਤਮਕ ਜ਼ਿੰਦਗੀ ਉੱਪਰ ਓਹਨੂੰ ਪੂਰਾ ਭਰੋਸਾ ਮੁੜ ਆ ਚੁਕਾ ਸੀ । ਇਸ ਨਵੀਂ ਜਾਗੀ ਰੂਹਾਨੀ ਜ਼ਿੰਦਗੀ ਦੇ ਵੇਗ ਅੱਗੇ ਕੋਈ ਚੀਜ਼ ਐਸੀ ਰੁਕਾਵਟ ਨਹੀਂ ਸੀ ਹੋ ਸੱਕਦੀ ਜਿਹੜੀ ਓਸ ਅੱਗੇ ਠਹਿਰ ਸੱਕੇ, ਤੇ ਜਿਸ ਪਰ ਓਹ ਫਤੇ ਨ ਪਾ ਸੱਕੇ । ਭਾਵੇਂ ਜੋ ਓਹ ਹੁਣ ਹੈ ਸੀ ਤੇ ਜੋ ਓਹ ਹੋਣਾ ਚਾਹੁੰਦਾ ਸੀ ਉਸ ਵਿੱਚ ਬੜਾ ਭਾਰੀ ਫ਼ਾਸਲਾ ਸੀ ਤਾਂ ਵੀ ਇਸ ਨਵੀਂ ਜਾਗ ਦੇ ਸਾਹਮਣੇ ਕੋਈ ਵੀ ਐਸੀ ਗੱਲ ਨਹੀਂ ਸੀ ਦਿੱਸਦੀ ਜਿਹੜੀ ਓਹ ਆਪਣੇ ਤਲੇ ਨਾ ਕਰ ਸਕੇ ।

"ਕੁਛ ਹੋਵੇ ! ਮੈਂ ਇਸ ਕੂੜ ਦੇ ਤਲਿੱਸਮ ਨੂੰ ਜਿਸ ਮੈਨੂੰ

੩੦੪