ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/343

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਠੰਢੇ ਵਿਹਾਰੀ ਲੋਕਾਂ ਵਾਂਗ ਜੂਰੀ ਦੇ ਮੈਂਬਰਾਂ ਤੇ ਜੱਜਾਂ ਦੇ ਓਹ ਬਣਾਏ ਮੂੰਹ ਵੇਖ ਕੇ ਕਿ ਉਨਾਂ ਓਥੇ ਬੈਠਿਆਂ ਹੋਇਆਂ, ਇਨਸਾਨ ਹੁੰਦਿਆਂ ਹੋਇਆਂ, ਇਸ ਅਸਚਰਜ, ਨੂੰ ਇਉਂ ਸੁਣਿਆ ਜਿਵੇਂ ਸਹਿਜ ਸੁਭਾ ਰੋਜ ਦੀ ਸਾਧਾਰਨ ਗੱਲ ਹੁੰਦੀ ਹੈ ਤੇ ਜਿਵੇਂ ਉਨ੍ਹਾਂ ਅੱਗੇ ਹੀ ਸੋਚ ਲਇਆ ਸੀ ਕਿ ਇਉਂ ਹੋਣਾ ਹੈ, ਓਹਨੂੰ ਗੁੱਸਾ ਆ ਗਿਆ ਸੀ ਤੇ ਓਹ ਚੀਕ ਉੱਠੀ ਸੀ ਕਿ ਮੈਂ ਦੋਸ਼ੀ ਨਹੀਂ । ਇਹ ਵੇਖ ਕੇ ਕਿ ਉਹਦੀ ਦਰਦਨਾਕ ਚੀਕ "ਮੈਂ ਦੋਸੀ ਨਹੀਂ" ਨੇ ਵੀ ਕੋਈ ਖਾਸ ਅਸਰ ਨਹੀਂ ਸੀ ਕੀਤਾ, ਜਿਵੇਂ ਓਹਦੀ ਸਜ਼ਾ ਦਾ ਹੁਕਮ ਸੁਣ ਕੇ ਚੀਕਣਾ ਵੀ ਇਕ ਮਾਮੂਲੀ ਰੋਜ਼ਾਨਾ ਵਤੀਰਾ ਹੈ, ਹੁੰਦਾ ਹੀ ਹੁੰਦਾ ਹੈ, ਤੇ ਇਹ ਕਿ ਉਹਦੀ ਓਸ ਚੀਕ ਨੇ ਵੀ ਮਾਮਲੇ ਨੂੰ ਪਰਤ ਨਹੀਂ ਦੇਣਾ, ਓਹ ਫਿਰ ਉੱਕਾ ਮਾਯੂਸੀ ਵਿੱਚ ਰੋਣ ਲੱਗ ਪਈ ਕਿ ਇਹ ਬੇਤਰਸ ਤੇ ਅਧਰਜ ਦਾ ਲੋਹੜਾ ਉਸ ਨਾਲ ਹੋਇਆ ਹੈ, ਆਖਰ ਉਸ ਭੋਗਣਾ ਹੀ ਹੈ । ਜਿਹੜੀ ਗੱਲ ਓਹਨੂੰ ਬਹੁੰ ਹੱਕਾ ਬੱਕਾ ਕਰ ਦੇਣ ਵਾਲੀ ਸੀ ਉਹ ਇਹ ਸੀ ਕਿ ਉਹ ਨੌਜਵਾਨ ਮਰਦ-ਬਹਰ ਹਾਲ ਹਾਲੇਂ ਬੁੱਢੇ ਨ ਹੋਏ ਮਰਦ———ਉਹੋ ਮਰਦ ਜਿਹੜੇ ਉਸ ਵੱਲ ਮੁਸ਼ਤਾਕ ਨਿਗਾਹਾਂ ਨਾਲ ਵੇਖਦੇ ਸਨ, (ਉਨ੍ਹਾਂ ਵਿੱਚੋਂ ਉਹ ਇਕ, ਉਹੋ ਸਰਕਾਰੀ ਵਕੀਲ ਉਸ ਪਾਸ ਇਕ ਵਾਰੀ ਆਇਆ ਸੀ ਤੇ ਹੋਰ ਕਿਸੀ ਮਜ਼ਾਕ ਵਿੱਚ ਉਸ ਆਪ ਵੇਖਿਆ ਸੀ) ਉਹ ਅੱਜ ਉਹਨੂੰ ਦੋਸੀ ਠਹਿਰਾ ਰਹੇ ਸਨ । ਮੁਕੱਦਮੇਂ ਦੀ ਪੇਸ਼ੀ ਹੋਣ ਥੀਂ ਪਹਿਲਾਂ ਤੇ ਵਿਚਕਾਹੇ ਦੀ ਛੁੱਟੀ ਵੇਲੇ ਜਦ ਉਹ ਕੈਦੀਆਂ ਦੇ ਕਮਰੇ ਵਿੱਚ ਬੈਠੀ ਸੀ ਇਹੋ ਜੇਹੇ ਕਈ ਨੌਜਵਾਨ ਕਿਸੀ ਨ ਕਿਸੀ ਕੰਮ ਦੇ ਬਹਾਨੇ, ਉਸਦੇ ਅੱਗੋਂ ਲੰਘਦੇ ਸਨ, ਉਸ ਵੱਲ ਬੜੀ ਮਿੱਠੀ ਤੇ

੩੦੯