ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/345

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਖਿਆ ਤੇ ਆਪਣੇ ਸਾਹਮਣੇ ਫਰਸ਼ ਉੱਪਰ ਨੀਵੀਂ ਨਜ਼ਰ ਲਾਈ ਵੇਖਦੀ ਰਹੀ । ਉਸ ਸਿਰਫ ਇਹ ਉੱਤਰ ਦਿੱਤਾ, "ਮੈਂ ਤੁਹਾਨੂੰ ਨਹੀਂ ਦਿੱਕ ਕਰ ਰਹੀ ਤੁਸੀਂ ਮੈਨੂੰ ਨ ਦਿੱਕ ਕਰੋ, ਮੈਂ ਤੁਸਾਂ ਨੂੰ ਕੋਈ ਦਿੱਕ ਕਰਦੀ ਹਾਂ ? ਦੱਸੋ !" ਬਹੂੰ ਵੇਰੀ ਉਸ ਇਹ ਲਫਜ਼ ਕਹੇ ਤੇ ਫਿਰ ਓਹ ਚੁਪ ਹੋ ਗਈ । ਜਦ ਦੋਹਾਂ ਬੋਚਕੋਵਾ ਤੇ ਕਾਰਤਿਨਕਿਨ ਨੂੰ ਸਿਪਾਹੀ ਲੈਕੇ ਬਾਹਰ ਚਲੇ ਗਏ, ਓਹਦਾ ਮੂੰਹ ਕੁਝ ਖਿੜਿਆ ।

"ਕੀ ਤੇਰਾ ਨਾਂ ਮਸਲੋਵਾ ਹੈ ?" ਇਕ ਆਦਮੀ ਨੇ ਆਣ ਕੇ ਪੁੱਛਿਆ, "ਇਹ ਤੇਰੇ ਲਈ ਹਨ । ਇਕ ਸਵਾਣੀ ਨੇ ਇਹ ਰਕਮ ਤੈਨੂੰ ਘੱਲੀ ਹੈ," ਓਸ ਆਦਮੀ ਨੇ ਕਹਿਆ ਤੇ ਤਿਨ ਰੂਬਲ ਓਹਨੂੰ ਦੇ ਦਿੱਤੇ।

"ਇਕ ਸਵਾਣੀ-ਕਿਹੜੀ ਸਵਾਣੀ ?"

"ਤੂੰ ਇਹ ਲੈ ਲੈ-ਮੈਂ ਤੇਰੇ ਨਾਲ ਵਾਧੂ ਗੱਲ ਨਹੀਂ ਕਰਨੀ ।"

ਇਹ ਰੂਬਲ ਕਿਤਾਈਵਾ ਉਸ ਕੰਜਰ ਘਰ ਦੀ ਚਲਾਨ ਵਾਲੀ ਨੇ ਘੱਲੇ ਸਨ, ਜਦ ਉਹ ਅਦਾਲਤ ਥੀਂ ਜਾ ਰਹੇ ਸੀ । ਉਸ ਅਸ਼ਰ ਪਾਸੋਂ ਪੁਛ ਲਇਆ ਸੀ, ਕਿ ਕੀ ਓਹ ਮਸਲੋਵਾ ਨੂੰ ਕੁਝ ਰੁਪਏ ਘੱਲ ਸੱਕਦੀ ਹੈ, ਤੇ ਅਸ਼ਰਨੇ ਕਹਿਆ ਸੀ ਕਿ ਓਹ ਘੋਲ ਸੱਕਦੀ ਹੈ । ਤੇ ਇਉਂ ਜਦ ਓਹਨੂੰ ਇਜਾਜ਼ਤ ਮਿਲੀ ਤਦ ਉਸ ਵੇਲੇ ਉਸ ਆਪਣੇ ਮੋਟੇ ਸੁੱਜੇ ਬੱਗੇ ਹੱਥ ਥੀਂ ਤਿੰਨਾਂ ਬਟਨਾਂ ਵਾਲੇ ਚਿੱਟੇ ਮੇਸ਼ੇ ਦੇ ਦਸਤਾਨੇ

੩੧੧