ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/346

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਹਕੇ ਆਪਣੀ ਰੇਸ਼ਮੀ ਸਕਰਟ ਦੇ ਪਿਛਲੇ ਪਰਤਾਂ ਤੇਹਾਂ ਵਿੱਚੋਂ ਇਕ ਨਜ਼ਾਕਤਦਾਰ ਪਰਸ ਕੱਢਿਆ ਜਿਸ ਵਿਚੋਂ ਇਕ ਕੂਪਨਾਂ ਦਾ ਬੰਡਲ ਨਿਕਾਲਿਆ, ਜਿਹੜੇ ਕੂਪਨ ਸੂਦੀ ਦਿੱਤੇ ਰੁਪਏ ਦੇ ਪੜਤ ਨਾਲੋਂ ਕੱਟੇ ਹੋਏ ਸਨ ਤੇ ਜਿਹੜੇ ਰੁਪਏ ਓਸ ਆਪਣੇ ਕੰਜਰ ਘਰ ਦੇ ਚਲਾਣ ਥੀਂ ਕਮਾਏ ਸਨ। ਉਸ ਨੇ ਉਨ੍ਹਾਂ ਕੂਪਨਾਂ ਵਿੱਚੋਂ ਇਕ ਤਾਂ ਢਾਈ ਰੂਬਲ ਦਾ ਲਇਆ ਤੇ ਨਾਲ ਕੁਝ ਨਕਦੀ ਰਲਾ ਕੇ ਤਿੰਨ ਰੂਬਲ ਪੂਰੇ ਕਰਕੇ ਅਸ਼ਰ ਨੂੰ ਦਿੱਤੇ ਸਨ । ਅਸ਼ਰ ਨੇ ਇਕ ਕਚਹਿਰੀ ਦਾ ਪਿਆਦਾ ਸੱਦਿਆ ਸੀ, ਤੇ ਓਹਦੇ ਸਾਹਮਣੇ ਹੀ ਪਿਆਦੇ ਨੂੰ ਦੇ ਦਿੱਤੇ ਸਨ ਕਿ ਮਸਲੋਵਾ ਨੂੰ ਜਾ ਕੇ ਦੇ ਆਵੇ ।

"ਮੇਹਰਬਾਨੀ ਕਰਕੇ ਸਹੀ ਸਹੀ ਦੇ ਆਵੀਂ", ਕੈਰੋਲੀਨ ਐਲਬਰਟੋਵਨਾ ਕਿਤਾਈਵਾ ਨੇ ਪਿਆਦੇ ਨੂੰ ਕਹਿਆ ਸੀ । ਇਉਂ ਓਹਦਾ ਓਸ ਪਿਆਦੇ ਉੱਪਰ ਇਹਤਬਾਰ ਨਾ ਕਰਨ ਨੇ ਪਿਆਦੇ ਦੇ ਦਿਲ ਨੂੰ ਕੁਝ ਚੋਟ ਮਾਰੀ ਸੀ ਤੇ ਇਹ ਸਬੱਬ ਸੀ ਕਿ ਉਸਨੇ ਆਣ ਕੇ ਮਸਲੋਵਾ ਨੂੰ ਖਹੁਰਾ ਜਵਾਬ ਦਿੱਤਾ ਸੀ ।

ਮਸਲੋਵਾ ਰੁਪਏ ਲੈ ਕੇ ਖੁਸ਼ ਹੋ ਗਈ ਕਿ ਉਨ੍ਹਾਂ ਕਰਕੇ ਉਹ ਆਪਣੀ, ਤਮਾਕੂ ਪੀਣ ਦੀ ਤ੍ਰਿਸ਼ਨਾ ਬੁਝਾ ਸੱਕੇਗੀ———"ਹਾਏ ! ਜੇ ਮੈਨੂੰ ਹੁਣ ਕੁਝ ਸਿਗਰਿਟ ਮਿਲ ਜਾਣ ਤੇ ਮੈਂ ਕੁਝ ਧੁਆਂ ਲੈ ਸੱਕਾਂ !" ਓਸ ਆਪਣੇ ਆਪ ਨੂੰ ਕਹਿਆ। ਤੇ ਉਸਦਾ ਸਾਰਾ ਮਨ ਬੱਸ ਇਸ ਖਾਹਿਸ਼ ਵਿੱਚ ਲੱਗਾ ਹੋਇਆ

੩੧੨