ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਇਆਂ ਦੀ ਜਾਗ

ਕਿਤਾਬ ਪਹਿਲੀ

ਕਾਂਡ ੧.

ਭਾਵੇਂ ਲੱਖਾਂ ਹੀ ਬੰਦਿਆਂ ਨੇ ਉਸ ਧਰਤੀ ਦੇ ਨਿਕੇ ਜੇਹੇ ਟੁਕੜੇ ਨੂੰ ਜਿੱਥੇ ਉਹ ਸਾਰੇ ਇਕੱਠੇ ਰਹਿ ਰਹੇ ਸਨ, ਕਰੂਪ ਕਰਨ ਵਿੱਚ ਆਪਣਾ ਸਾਰਾ ਜੋਰ ਲਾ ਲਇਆ ਸੀ; ਧਰਤੀ ਦੇ ਮੂੰਹ ਨੂੰ ਪੱਥਰਾਂ ਦੇ ਫਰਸ਼ਾਂ ਨਾਲ ਬੰਦ ਕਰ ਕਰ ਕੇ , ਬਨਸਪਤੀ ਦੇ ਸਬ ਨਿਸ਼ਾਨ ਰਗੜ ਰਗੜ ਕੇ, ਮਿਟਾ ਮਿਟਾ ਕੇ, ਬ੍ਰਿਛਾਂ ਨੂੰ ਕਟ ਕਟ ਕੇ, ਪੰਛੀਆਂ, ਪਸ਼ੂਆਂ ਨੂੰ ਕਦ ਕਢ ਕੇ, ਤੇ ਹਵਾ ਨੂੰ ਭੇੜੇ ਕਾਲੇ ਕੋਇਲੇ ਤੇ ਮਿੱਟੀ ਦੇ ਤੇਲ ਦੇ ਧੂੰ ਨਾਲ ਭਰ ਭਰ ਕੇ-ਤਦ ਵੀ ਇਸ ਸ਼ਹਿਰ ਵਿੱਚ ਬਸੰਤ ਰਿਤੂ ਬਸੰਤ ਹੀ ਸੀ।
ਧੁੱਪ ਗਰਮ ਗਰਮ ਚਮਕ ਰਹੀ ਸੀ, ਹਵਾ ਵਿੱਚ ਮਸੀਹਆਈ ਅਸਰ ਸੀ, ਘਾਹ ਜਿੱਥੇ ਜਿੱਥੇ ਕਿਧਰੇ ਖਨੋਤਰਿਆ ਨਹੀਂ ਸੀ ਗਇਆ, ਉੱਠ ਖੜਾ ਹੋਇਆ ਸੀ ਤੇ ਹਰ ਥਾਂ ਲਹਿ ਲਹਿ ਕਰ ਰਿਹਾ ਸੀ-ਲੱਗੇ ਪੱਥਰਾਂ ਦੀਆਂ ਵਿੱਥਾਂ ਵਿੱਚ ਉਹਦੀ ਸਬਜ਼ੀ ਝਲਕ ਮਾਰ ਰਹੀ ਸੀ, ਨਾਲੇ ਚੁਰਾਹਿਆਂ ਵਿੱਚ ਬਣੇ ਚਬੂਤ੍ਰਿਆ ਚੌਗਾਨਾਂ ਵਿੱਚ ਦੀ ਛੱਡੀਆਂ ਨੰਗੀਆਂ ਧਰਤੀ ਦੀਆਂ