ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/352

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿੱਕੇ ਸਿਰ ਵਾਲੀ ਇਸ ਲਈ ਫੜੀ ਗਈ ਸੀ ਕਿ ਉਸ ਪਾਸ ਪਾਸਪੋਰਟ ਨਹੀਂ ਸੀ । ਤਪਦਿਕ ਦੀ ਬੀਮਾਰ ਸੁੱਤੀ ਨਹੀਂ ਸੀ ਅੱਖਾਂ ਖੋਲ੍ਹੀਆਂ ਪਈ ਹੋਈ ਸੀ । ਉਸ ਆਪਣਾ ਵੱਡਾ ਕੋਟ ਠੱਪ ਕੇ ਸਿਰ ਹੇਠ ਰਖਿਆ ਹੋਇਆ ਸੀ ਤੇ ਇਉਂ ਜਰਾ ਸਿਰਹਾਨੇ ਵੱਲੋਂ ਉਚੀ ਜੇਹੀ ਹੋ ਕੇ ਓਹ ਆਪਣਾ ਆਇਆ ਖੰਘਾਰ ਗਲੇ ਵਿੱਚ ਹੀ ਰੋਕਣ ਦੀ ਕਰ ਰਹੀ ਸੀ । ਇਹ ਅਟਕਿਆ ਖੰਘਾਰ ਓਹਦੇ ਗਲੇ ਵਿੱਚ ਖਰਾਸ਼ ਪਇਆ ਕਰਦਾ ਸੀ । ਇਸੇ ਕੋਸ਼ਸ਼ ਵਿੱਚ ਸੀ ਕਿ ਓਹਨੂੰ ਖੰਘਣਾਂ ਨ ਹੀ ਪਵੇ ।

ਔਰਤਾਂ ਵਿੱਚੋਂ ਬਾਹਲੀਆਂ ਨੇ ਸਵਾਏ ਖਹੁਰੇ ਜੇਹੇ ਹਾਲੈਂਡ ਕਪੜੇ ਦੀਆਂ ਕਮੀਜਾਂ ਦੇ ਕੁਛ ਨਹੀਂ ਸੀ ਪਾਇਆ ਹੋਇਆ, ਤੇ ਖਿੜਕੀ ਵਿੱਚ ਖੜੀਆਂ ਬਾਹਰੋਂ ਆ ਰਹੇ ਨਵੇਂ ਮੁਜਰਮਾਂ ਨੂੰ ਜੇਹਲ ਦੇ ਅਹਾਤੇ ਵਿੱਚ ਲੰਘਦਿਆਂ ਨੂੰ ਵੇਖ ਰਹੀਆਂ ਸਨ, ਤੇ ਤਿੰਨ ਸਿਉਂ ਤਰੁਪ ਰਹੀਆਂ ਸਨ | ਇਨ੍ਹਾਂ ਤ੍ਰੈਹਾਂ ਵਿੱਚੋਂ ਇਕ ਓਹ ਬੁੱਢੀ ਜਨਾਨੀ ਸੀ ਜਿਸ ਸਵੇਰ ਵੇਲੇ ਝੀਤ ਵਿੱਚੋਂ ਸਿਰ ਕੱਢ ਕੇ ਮਸਲੋਵਾ ਨੂੰ ਕੁਛ ਕਹਿਆ ਸੀ———ਇਹ ਸੀ, ਕੋਰਾਬਲੈਵਾ, ਇਕ ਲੰਮੀ ਤਕੜੀ ਬੜੀ ਸਵਾਧਾਨ ਮੂੰਹ ਵਾਲੀ, ਭਰਵੱਟੇ ਵੱਟੇ ਹੋਏ, ਇਕ ਚਰਬੀਲੀ ਜੇਹੀ ਲਮਕਦੀ ਠੋਡੀ, ਸੋਹਣੇ ਵਾਲਾਂ ਦੀਆਂ ਨਿੱਕੀਆਂ ਨਿੱਕੀਆਂ ਪੱਟੀਆਂ ਪੁਟਪੁਟੀਆਂ ਤੇ ਚਿੱਟੇ ਹੋ ਰਹੇ ਕੇਸ, ਤੇ ਓਹਦੀ ਇਕ ਖਾਖ ਉੱਪਰ ਇਕ ਚੂਈ ਸੀ ਜਿਸ ਉੱਪਰ ਵਾਲ ਉੱਘੇ ਹੋਏ ਸਨ । ਇਹਨੂੰ ਸਾਈਬੇਰੀਆਂ ਦੀ ਸਜ਼ਾ ਇਸ ਦੋਸ ਵਿੱਚ ਮਿਲ ਚੁੱਕੀ ਸੀ, ਕਿ ਇਸ ਨੇ ਆਪਣੇ ਖਾਵੰਦ ਨੂੰ

੩੧੮