ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/355

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਸੋਹਣੀ ਤੀਮੀ ਹੋ ਚੁੱਕੀ ਹੋਸੀ ਤੇ ਓਹ ਆਪਣਾ ਬੱਚਾ ਗੋਦ ਵਿੱਚ ਲਈ ਬੈਠੀ ਸੀ ਤੇ ਬੱਚਾ ਓਹਦਾ ਸੁੱਕੇ ਮੱਮੇ ਨੂੰ ਚੁੰਘ ਰਹਿਆ ਸੀ ।

ਓਹਦਾ ਜੁਰਮ ਕੀ ਸੀ ? ਓਸ ਇਹ ਜੁਰਮ ਕੀਤਾ ਸੀ ਕਿ ਜਦ ਕਿਸਾਨ ਮੁੰਡੇ ਨੂੰ ਜਬਰਦਸਤੀ (ਕਿਸਾਨਾਂ ਦੇ ਆਪਣੇ ਖਿਆਲ ਅਨੁਸਾਰ ਜਿਹਨੂੰ ਫੌਜ ਵਿੱਚ ਭਰਤੀ ਲਈ ਬੇਕਾਨੂੰਨੀ ਤਰਾਂ ਜਬਰਦਸਤੀ) ਇਹਦੇ ਗਰਾਂ ਵਿੱਚੋਂ ਪਕੜ ਕੇ ਲੈ ਜਾ ਰਹੇ ਸਨ ਤੇ ਲੋਕਾਂ ਨੇ ਪੁਲਿਸ ਦੇ ਅਫਸਰ ਨੂੰ ਓਹਨੂੰ ਖੜਨ ਥੀਂ ਹੋੜ ਦਿੱਤਾ ਸੀ, ਇਸ ਤੀਮੀ ਨੇ ਜਿਹੜੀ ਉਸ ਲੜਕੇ ਦੀ ਜਿਹੜਾ ਧਿੰਗੋਜੋਰੀ ਪਕੜਿਆ ਜਾ ਰਹਿਆ ਸੀ ਚਾਚੀ ਸੀ, ਸਬ ਥੀਂ ਪਹਿਲਾਂ ਉਸ ਘੋੜੇ ਦੀ ਲਗਾਮ ਨੱਪ ਲਈ ਸੀ ਜਿਸ ਉੱਪਰ ਚੜ੍ਹਿਆ ਓਹ ਅਫਸਰ ਉਹਨੂੰ ਲਿਜਾ ਰਹਿਆ ਸੀ । ਦੂਜੀ ਤੀਮੀਂ ਜਿਹੜੀ ਬਿਨਾ ਕਿਸੀ ਕੰਮ ਕਰਨ ਦੇ ਬੈਠੀ ਹੋਈ ਸੀ ਇਕ ਬੜੀ ਨਰਮ ਦਿਲ ਚਿੱਟੇ ਸਿਰ ਵਾਲੀ ਬੁੱਢੀ ਸੀ ਜਿਹਦੀ ਕਮਰ ਕੁੱਬੀ ਹੋਈ ਹੋਈ ਸੀ । ਬੁਖਾਰੀ ਦੇ ਪਿੱਛੇ ਬਿਸਤਰੇ ਉੱਪਰ ਬੈਠੀ ਹੋਈ ਸੀ ਤੇ ਇਕ ਗੁਦਗੁਦੇ ਚਾਰ ਕੁ ਸਾਲ ਉਮਰ ਦੇ ਬਾਲਕ ਨੂੰ ਜਿਹੜਾ ਉਹਦੇ ਸਾਹਮਣੇ, ਅੱਗੇ ਪਿੱਛੇ ਖਿੜ ਖਿੜ ਹੱਸਦਾ ਖੇਡਦਾ ਦੌੜ ਰਹਿਆ ਸੀ, ਕੂੜ ਮੂੜ ਪਕੜਨ ਤੇ ਖਿਡਾਣ ਹਿਸਾਣ ਦੇ ਬਾਲ ਪ੍ਰਚਾਵੇ ਵਿੱਚ ਲੱਗੀ ਹੋਈ ਸੀ । ਇਸ ਲੜਕੇ ਨੇ ਇਕ ਛੋਟੀ ਜੇਹੀ ਕਮੀਜ ਪਾਈ ਹੋਈ ਸੀ । ਓਹਦੇ ਵਾਲ ਕਤਰੇ ਹੋਏ ਸਨ, ਜਦ ਓਹ ਬਾਲਕ ਬੁੱਢੀ ਦੇ ਸਾਹਮਣੇ ਦੀ ਦੌੜਦਾ ਲੰਘਦਾ ਸੀ ਓਹ ਇਹ ਕਹਿ ਜਾਂਦਾ ਸੀ "ਦੇਖਿਆ ਤੂੰ ਮੈਨੂੰ ਫੜ ਨਹੀਂ ਸਕਿਆ ਨਾ।"

੩੨੧