ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/356

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਤੀਮੀ ਤੇ ਇਹਦਾ ਲੜਕਾ ਅੱਗ ਲਾਣ ਦੇ ਅਪਰਾਧ ਵਿੱਚ ਫੜੇ ਦੋਸੀ ਕਰਾਰ ਦਿੱਤੇ ਗਏ ਸਨ । ਇਹ ਤੀਮੀ ਆਪਣੀ ਕੈਦ ਨੂੰ ਤਾਂ ਖਿੜੇ ਮੱਥੇ ਬਰਦਾਸ਼ਤ ਕਰ ਰਹੀ ਸੀ ਪਰ ਆਪਣੇ ਲੜਕੇ ਦੇ ਦੁਖ ਦਾ ਓਹਨੂੰ ਮੰਦਾ ਲਗਦਾ ਸੀ———ਤੇ ਖਾਸ ਕਰ ਜਦ ਓਹ ਆਪਣੇ "ਬੁੱਢੇ" ਦਾ ਧਿਆਨ ਕਰਦੀ ਸੀ ਉਹਨੂੰ ਬੜਾ ਫਿਕਰ ਹੁੰਦਾ ਸੀ, ਕਿਉਂਕਿ ਓਹਨੂੰ ਡਰ ਸੀ ਕਿ ਉਹ ਵਿਚਾਰਾ ਬੁੱਢਾ ਬਿਨਾ ਕਿਸੀ ਨਵ੍ਹਾਨ ਖੁਵਾਣ ਵਾਲੇ ਦੇ ਓਹਦੇ ਪਾਸ ਹੋਣ ਦੇ ਕਿਸੀ ਬੁਰੀ ਦਸ਼ਾ ਤੇ ਔਖ ਵਿੱਚ ਹੋਵੇਗਾ ਤੇ ਕਿਸ ਤਰਾਂ ਦਿਨ ਗੁਜਾਰਦਾ ਹੋਵੇਗਾ ।

ਇਨ੍ਹਾਂ ਸੱਤਾਂ ਤੀਮੀਆਂ ਥੀਂ ਅੱਡ ਬਾਕੀ ਦੀਆਂ ਚਾਰ ਖੁੱਲ੍ਹੀਆਂ ਖਿੜਕੀਆਂ ਵਿੱਚ ਦੀ ਜਿਨ੍ਹਾਂ ਨੂੰ ਲੋਹੇ ਦੀਆਂ ਸਲਾਖਾਂ ਲੱਗੀਆਂ ਹੋਈਆਂ ਸਨ, ਲੋਹੇ ਦੀਆਂ ਸੀਖਾਂ ਨੂੰ ਫੜੀ ਖੜੀਆਂ ਸਨ। ਓਹ ਉਨ੍ਹਾਂ ਨਵੇਂ ਆਏ ਤੇ ਲੰਘਦੇ ਕਾਨਵਿਕਟਾਂ ਵਲ ਇਸ਼ਾਰੇ ਕਰ ਰਹੀਆਂ ਸਨ ਤੇ ਉਨ੍ਹਾਂ ਨੂੰ ਅਵਾਜਾਂ ਮਾਰ ਰਹੀਆਂ ਸਨ———ਜਿਹੜੇ ਮਸਲੋਵਾ ਨੂੰ ਜੇਹਲ ਵਿੱਚ ਵੜਦਿਆਂ ਮਿਲੇ ਸਨ ਤੇ ਜਿਹੜੇ ਉਸ ਵੇਲੇ ਅਹਾਤੇ ਵਿੱਚ ਦੀ ਅੱਗੇ ਜਾ ਰਹੇ ਸਨ । ਵੇਖਨ ਵਾਲੀਆਂ ਵਿੱਚੋਂ ਇਕ ਜਨਾਨੀ ਬੜੀ ਅਕਾਰ ਵਾਲੀ ਤੇ ਭਾਰੀ ਸੀ———ਉਹਦਾ ਬੜਾ ਫੁਲਿਆ ਹੋਇਆ ਜਿਸਮ, ਲਾਲ ਵਾਲ ਉਹਦੇ ਨੀਮ ਜ਼ਰਦ ਮੂੰਹ ਉੱਪਰ ਹੱਥਾਂ ਉੱਪਰ, ਓਹਦੀ ਮੋਟੀ ਗਰਦਨ ਜਿਹੜੀ ਓਹਦੇ ਕਾਲਰ ਦੇ ਵਿੱਚ ਦੀ ਬਾਹਰ ਵਧੀ ਨਿਕਲੀ ਦਿੱਸ ਰਹੀ ਸੀ, ਸਬ ਉੱਪਰ ਥਿੰਮ ਸਨ । ਇਸ ਨੇ ਉਨਾਂ ਨੂੰ ਬੜੀ ਉੱਚੀ ਸੁਰ ਵਿੱਚ ਬੜੀ ਗੰਦੀ ਜੇਹੀ ਗੱਲ ਕਹਿ ਕੇ ਕਰੱਖਤ ਤਰਾਂ ਹੱਸਣ

੩੨੨