ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/357

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗ ਪਈ । ਇਹ ਤੀਮੀ ਚੋਰੀ ਲਈ ਕੈਦ ਕੱਟ ਰਹੀ ਸੀ । ਓਹਦੇ ਨਾਲ ਹੀ ਇਕ ਬੇਥੱਵੀ ਜੇਹੀ ਕਾਲੀ ਮਧਰੀ ਜਨਾਨੀ ਜਿਹਦੀ ਉਮਰ ੪੦ ਸਾਲ ਥੀਂ ਵਧ ਨਹੀਂ ਸੀ ਦਿੱਸਦੀ, ਕਮਰ ਵੱਡੀ ਲੰਮੀ ਤੇ ਜੰਘਾਂ ਬੜੀਆਂ ਹੀ ਛੋਟੀਆਂ, ਇਕ ਸੁਰਖ ਦਾਣਿਆਂ ਨਾਲ ਭਰਿਆ ਮੂੰਹ, ਅੱਖੀਆਂ ਹਿਠਾਹਾਂ ਕਿਧਰੇ ਲੱਥੀਆਂ ਹੋਈਆਂ, ਮੋਟੇ ਹੋਠ ਜਿਹੜੇ ਓਹਦੇ ਦੰਦਾਂ ਨੂੰ ਕਾਫੀ ਢੱਕ ਨਹੀਂ ਸਨ ਸੱਕਦੇ, ਇਹ ਵੀ ਅੱਗੇ ਅਹਾਤੇ ਵਿੱਚ ਜੋ ਹੋ ਰਿਹਾ ਸੀ ਦੇਖ ਦੇਖ ਇਕ ਕਰੀਚ ਜੇਹੀ ਨਾਲ ਹੱਸਣ ਲਗ ਪੈਂਦੀ ਸੀ । ਇਸ ਉੱਪਰ ਚੋਰੀ ਤੇ ਅੱਗ ਲਾਉਣ ਦੇ ਲੱਗੇ ਅਪਾਧਾਂ ਦਾ ਮੁਕੱਦਮਾ ਹਾਲੇ ਚੱਲਣਾ ਸੀ । ਸਾਰਿਆਂ ਨੇ ਇਹਨੂੰ ਇਕ ਨਿੱਕਾ ਨਾਂ ਦਿੱਤਾ ਹੋਇਆ ਸੀ———ਹੋਰੋਸ਼ਾਵਕਾ ਤੇ ਇਹ ਨਾਂ ਇਸ ਲਈ ਦਿੱਤਾ ਹੋਇਆ ਸੀ, ਕਿਉਂਕਿ ਇਹਨੂੰ ਗਹਿਣਿਆਂ ਕੱਪੜਿਆਂ ਦਾ ਸ਼ੌਕ ਸੀ । ਓਹਦੇ ਪਿੱਛੇ ਇਕ ਬੜੀ ਮੈਲੀ ਭੂਰੇ ਰੰਗ ਦੀ ਕਮੀਚ ਵਾਲੀ ਇਕ ਪਤਲੀ ਦੁਖੀ ਮੁਹਾਂਦਰੇ ਵਾਲੀ ਤੀਮੀ ਖੜੀ ਸੀ, ਇਹ ਗਰਭਵਤੀ ਸੀ ਤੇ ਚੋਰੀ ਦੇ ਅਪਰਾਧ ਲਈ ਇਹਦੀ ਅਦਾਲਤ ਹਾਲੇਂ ਹੋਣੀ ਸੀ । ਇਹ ਤੀਮੀ ਚੁੱਪ ਖੜੀ ਸੀ ਤੇ ਕੁਛ ਮੁਸਕਰਾ ਰਹੀ ਸੀ ਤੇ ਇਹ ਵੀ ਜੋ ਕੁਛ ਸਾਹਮਣੇ ਹੇਠਾਂ ਹੋ ਰਹਿਆ ਸੀ ਵੇਖ ਵੇਖ ਖੁਸ਼ ਹੁੰਦੀ ਸੀ ਤੇ ਜਾਣ ਰਹੀ ਸੀ ਕਿ ਸਬ ਕੁਛ ਠੀਕ ਹੋ ਰਹਿਆ ਹੈ । ਇਨ੍ਹਾਂ ਨਾਲ ਹੀ ਇਕ ਹੋਰ ਬੜੇ ਉਭਰੇ ਹੋਏ ਆਨਿਆਂ ਵਾਲੀ ਖੂਬ ਤਕੜੀ ਮੋਟੀ ਜੱਟੀ ਖੜੀ ਸੀ । ਇਹਦਾ ਮੂੰਹ ਬੜਾ ਹੀ ਪਿਆਰ ਵਾਲਾ ਸੀ। ਇਹ ਉਸ ਬਾਲਕ ਦੀ ਮਾਂ ਸੀ ਜਿਹੜਾ ਉਸ ਬੁੱਢੀ ਨਾਲ ਖੇਡ ਰਹਿਆ ਸੀ, ਤੇ ਨਾਲੇ ਇਹਦੀ ਇਕ ਸੱਤ ਸਾਲ ਦੀ ਲੜਕੀ ਵੀ ਸੀ । ਇਹ ਇਹਦੇ ਦੋਵੇਂ ਬੱਚੇ ਇਸ

੩੨੩