ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/358

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਹੀ ਇਸ ਵਾਸਤੇ ਕੈਦ ਸਨ ਕਿ ਇਹਦੇ ਕੈਦਖਾਨੇ ਵਿੱਚ ਚਲੇ ਆਣ ਕਰਕੇ ਉਨ੍ਹਾਂ ਨੂੰ ਦੇਖਣ ਭਾਲਣ ਵਾਲਾ ਪਿੱਛੇ ਕੋਈ ਨਹੀਂ ਸੀ ਰਹਿਆ । ਇਹ ਤੀਮੀ ਨਾਜਾਇਜ਼ ਸ਼ਰਾਬ ਵੇਚਣ ਦੇ ਅਪਰਾਧ ਵਿੱਚ ਕੈਦ ਕੱਟ ਰਹੀ ਸੀ । ਇਹ ਉਸ ਖਿੜਕੀ ਥੀਂ ਕੁਛ ਪਰੇ ਹਟ ਕੇ ਖੜੀ ਸੀ ਤੇ ਜੁਰਾਬ ਉਣ ਰਹੀ ਸੀ । ਭਾਵੇਂ ਇਹ ਹੋਰਨਾਂ ਤੀਮੀਆਂ ਦੇ ਲਫ਼ਜ਼ ਸੁਣ ਰਹੀ ਸੀ ਪਰ ਆਪਣਾ ਸਿਰ ਮਾਰ ਰਹੀ ਸੀ ਕਿ ਜੋ ਕੁਛ ਵੀ ਓਹ ਕਰ ਰਹੀਆਂ ਸਨ, ਠੀਕ ਨਹੀਂ । ਓਹ ਮੱਥੇ ਤੇ ਵੱਟ ਪਾਂਦੀ ਸੀ ਤੇ ਅੱਖਾਂ ਬੰਦ ਕਰ ਲੈਂਦੀ ਸੀ, ਪਰ ਓਹਦੀ ਸੱਤ ਸਾਲ ਦੀ ਲੜਕੀ ਜਿਹਦੇ ਸਣ ਵਰਗੇ ਵਾਲ ਖੁੱਲ੍ਹੇ ਸਨ, ਨਿੱਕੀ ਜੇਹੀ ਕਮੀਜ ਪਾਈ ਆਪਣੀਆਂ ਨੀਲੀਆਂ ਅੱਖਾਂ ਅਝਮਕ ਖੋਲ੍ਹੀਆਂ, ਉਸ ਲਾਲ ਵਾਲਾਂ ਵਾਲੀ ਤੀਮੀ ਦੀ ਸਕਰਟ ਫੜੀ ਖੜੀ ਸੀ ਤੇ ਬੜੇ ਧਿਆਨ ਨਾਲ ਓਹ ਗੰਦੀਆਂ ਗਾਲਾਂ ਆਦਿ ਸੁਣ ਰਹੀ ਸੀ ਜਿਹੜੀਆਂ ਓਹ ਤੀਮੀਆਂ ਤੇ ਲੰਘ ਰਹੇ ਕਾਨਵਿਕਟ ਆਪੇ ਵਿੱਚ ਕੱਢੀ ਜਾਂਦੇ ਸਨ ਤੇ ਇਹ ਅਭੋਲ ਲੜਕੀ ਉਨ੍ਹਾਂ ਗਾਲਾਂ ਨੂੰ ਦੁਹਰਾ ਦੁਹਰਾ ਕੇ ਪਕਾ ਰਹੀ ਸੀ ਜਿਵੇਂ ਜਬਾਨੀ ਆਪਣਾ ਕੋਈ ਸਬਕ ਯਾਦ ਕਰ ਰਹੀ ਸੀ।

ਬਾਹਰਵੀਂ ਕੈਦਣ, ਬਾਹਰ ਵਲ ਜੋ ਕੁਛ ਹੋ ਰਹਿਆ ਸੀ ਕੋਈ ਧਿਆਨ ਨਹੀਂ ਸੀ ਦੇ ਰਹੀ, ਇਕ ਪਾਦਰੀ ਦੀ ਲੜਕੀ ਸੀ । ਇਹ ਕੁੜੀ ਬੜੀ ਲੰਮੀ ਗਹਰ ਗੰਭੀਰ ਰਾਣੀ ਕੁੜੀ ਸੀ । ਇਸ ਨੇ ਆਪਣਾ ਨਵਾਂ ਜੰਮਿਆ ਬੱਚਾ ਖੂਹ ਵਿੱਚ ਡੋਬ ਕੇ ਮਾਰ ਦਿੱਤਾ ਸੀ । ਇਹ ਇਕ ਕਮੀਜ਼ ਪਾਈ ਅੱਗੇ ਪਿੱਛੇ ਨੰਗੇ ਪੈਰ ਟਹਿਲ ਰਹੀ ਸੀ । ਉਹਦੇ ਸੋਹਣੇ ਕੇਸਾਂ ਦੀਆਂ ਛੋਟੀਆਂ ਪਰ

੩੨੪