ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/363

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਰੋਲ ਵਿੱਚੋਂ ਓਸ ਨੇ ਸਿਗਰਟ ਦੀ ਡੱਬੀ ਕੱਢੀ । ਇਸ ਡੱਬੀ ਉਪਰ ਇਕ ਲਾਲ ਲਾਲ ਮੁੰਹ ਵਾਲੀ ਤੀਮੀਂ ਦੀ ਤਸਵੀਰ ਪਈ ਹੋਈ ਸੀ, ਜਿਸ ਦਾ ਵਾਲਾਂ ਦਾ ਜੂੜਾ ਉੱਚਾ ਕੀਤਾ ਹੋਇਆ ਸੀ, ਤੇ ਪੋਸ਼ਾਕ ਬੜੀ ਨੀਵੀਂ ਸੀ ਤੇ ਓਹ ਅੱਧੀ ਨੰਗੀ ਸੀ । ਮਸਲੋਵਾ ਨੇ ਓਹ ਡੱਬੀ ਕੋਰਾਬਲੈਵਾ ਨੂੰ ਫੜਾਈ । ਕੋਰਾਬਲੈਵਾ ਨੇ ਵੇਖ ਕੇ ਸਿਰ ਫੇਰਿਆ ਖਾਸ ਇਸ ਕਰਕੇ ਕਿ ਓਹਨੂੰ ਪਸੰਦ ਨਹੀਂ ਸੀ ਕਿ ਮਸਲੋਵਾ ਆਪਣੇ ਰੁਪਏ ਇਨ੍ਹਾਂ ਚੀਜ਼ਾਂ ਉੱਪਰ ਫ਼ਜ਼ੂਲ ਜਾਇਆ ਕਰੇ । ਪਰ ਉਸ ਇਸ ਵਿੱਚੋਂ ਆਪਣੇ ਲਈ ਇਕ ਸਿਗਰਟ ਕੱਢ ਲਇਆ, ਬਲਦੇ ਦੀਵੇ ਦੀ ਲਾਟ ਉੱਪਰੋਂ ਬਾਲ ਲਇਆ, ਇਕ ਸੂਟਾ ਲਾਇਆ ਤੇ ਮਸਲੋਵਾ ਦੇ ਹੱਥ ਵਿੱਚ ਤਕਰੀਬਨ ਜੋਰੀ ਜੋਰੀ ਫੜਾ ਦਿੱਤੀ । ਮਸਲੋਵਾ ਹਾਲੇ ਰੋ ਹੀ ਰਹੀ ਸੀ, ਪਰ ਸਿਗਰਟ ਪੀਣ ਲੱਗ ਪਈ । "ਸਖਤ ਮੁਸ਼ੱਕਤ ਤੇ ਜਲਾਵਤਨੀ," ਓਸ ਧੂੰਆਂ ਮੂੰਹ ਵਿੱਚੋਂ ਬਾਹਰ ਕੱਢ ਕੇ ਕਹਿਆ ਤੇ ਡੁਸਕਣ ਲੱਗ ਪਈ ।

"ਇਨ੍ਹਾਂ ਬੇਈਮਾਨਾਂ, ਬਦਮਾਸ਼ਾਂ, ਰੂਹ ਦੇ ਕਾਤਲਾਂ ਨੂੰ ਰੱਬ ਦਾ ਭੈ ਵੀ ਨਹੀਂ ਆਉਂਦਾ !" ਕੋਰਾਬਲੈਵਾ ਨੇ ਕਿਹਾ, "ਕੁੜੀ ਨੂੰ ਜਲਾਵਤਨ ਕਰ ਦਿੱਤਾ ਨੇ," ਇਸ ਵਕਤ ਉਨ੍ਹਾਂ ਤੀਮੀਆਂ ਥੀਂ ਜੋ ਬਾਰੀਆਂ ਵਿੱਚ ਖੜੀਆਂ ਸਨ ਇਕ ਉੱਚੇ ਤੇ ਖਹੁਰੇ ਹਾਸੇ ਦੀ ਆਵਾਜ਼ ਆਈ। ਓਹ ਛੋਟੀ ਕੁੜੀ ਵੀ ਹਸ ਪਈ ਤੇ ਓਹਦੇ ਬਰੀਕ ਗਲੇ ਦੀਆਂ ਹਿਲੀਆਂ

੩੨੯