ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/365

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਓਹ ਕੁੜੀਏ ! ਹੁਣ ਸੱਚ ਹੀ ਹੋਇਆ ਨਾ," ਓਸ ਕਹਿਆ "ਕਿ ਸੱਚ ਤਾਂ ਕੁਤਿਆਂ ਨੂੰ ਸੁਟਿਆ ਤੇ ਇਹ ਲੋਕੀ ਜੋ ਚਾਹੁਣ ਕਰ ਗੁਜਰਦੇ ਹਨ, ਅਸੀਂ ਤਾਂ ਇਹ ਮਿੱਥ ਰਹੇ ਸਾਂ ਕਿ ਇਹ ਸਾਫ ਬਰੀ ਹੋ ਜਾਸੀ, ਕੋਰਾਬਲੈਵਾ ਵੀ ਇਹੋ ਕਹਿੰਦੀ ਸੀ "ਇਹ ਬਰੀ ਹੋ ਜਾਸੀ" , "ਨਹੀਂ" ਮੈਂ ਕਹਿੰਦੀ ਸਾਂ ਨਾਂ, "ਨਹੀਂ ਪਿਆਰੀਏ । ਮੇਰਾ ਦਿਲ ਸ਼ਾਹਦੀ ਦਿੰਦਾ ਸੀ ਕਿ ਇਹਨੂੰ ਫਾਹ ਦੇਣਗੇ ਤੇ ਉਹੋ ਹੀ ਹੋਇਆ ਨਾਂ," ਉਹ ਬੋਲੀ ਚਲੀ ਗਈ, ਸਾਫ ਸੀ ਕਿ ਉਹਨੂੰ ਆਪਣੇ ਬੋਲ ਸੁਣਨ ਦਾ ਅਨੰਦ ਆ ਰਹਿਆ ਸੀ ।

ਓਹ ਤੀਮੀਆਂ ਜੋ ਬਾਰੀਆਂ ਵਿੱਚ ਖੜੀਆਂ ਸਨ, ਓਹ ਵੀ ਹੁਣ ਮਸਲੋਵਾ ਵੱਲ ਆ ਗਈਆਂ ਸਨ ਕਿਉਂਕਿ ਕਾਨਵਿਕਟ ਲੰਘ ਗਏ ਸਨ ਜਿਨ੍ਹਾਂ ਨੂੰ ਵੇਖ ਵੇਖ ਓਹ ਆਪਣਾ ਮਨ ਪਰਚਾ ਰਹੀਆਂ ਸਨ। ਪਹਿਲਾਂ ਜੋ ਆਈ ਉਹ ਸੀ ਜਿਹੜੀ ਨਾਜਾਇਜ਼ ਸ਼ਰਾਬ ਵੇਚਣ ਲਈ ਕੈਦੀ ਸੀ ਤੇ ਓਹਦੀ ਲੜਕੀ ਵੀ ਉਸ ਨਾਲ ਸੀ ।

"ਇੰਨੀ ਸਖਤ ਸਜ਼ਾ ਕਿਓਂ ?" ਮਸਲੋਵਾ ਪਾਸ ਬਹਿ ਕੇ ਉਸ ਪਾਸੋਂ ਪੁੱਛਣ ਲਗੀ ਤੇ ਤੇਜੀ ਨਾਲ ਜੁਰਾਬ ਉਣੀ ਵੀ ਜਾਂਦੀ ਸੀ ।

"ਕਿਉਂ ਇੰਨੀ ਸਖਤ ? ਇਸ ਵਾਸਤੇ ਕਿ ਰੁਪਏ ਨਹੀਂ ਸਨ, ਬੱਸ ਇਹੋ ਸਬੱਬ ਜੋ ਰੁਪਏ ਹੁੰਦੇ ਤੇ ਚੰਗਾ ਲੜਨ ਵਾਲਾ ਵਕੀਲ ਖਲੋ ਜਾਂਦਾ, ਤਦ ਇਹ ਬਰੀ ਹੋ ਜਾਂਦੀ ਇਸ ਗੱਲ ਦੇ ਕਹਿਣ ਵਿਚ ਕੀ ਡਰ ਹੈ, ਕੋਰਾਬਲੈਵਾ ਬੋਲੀ "ਓਹ

੩੩੧