ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/367

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਆ ਤੇ ਆਪਣੀਆਂ ਸਿਖਾਣਿਆਂ ਤੋਂ ਹੁਸ਼ਿਆਰ ਉਂਗਲਾਂ ਨਾਲ ਉਹਦੀਆਂ ਜੂਆਂ ਕੱਢਣ ਲੱਗ ਪਈ । ਲੋਕੀ ਪੁਛਦੇ ਹਨ "ਤੂੰ ਸ਼ਰਾਬ ਕਿਉਂ ਵੇਚਦੀ ਹੈਂ ?" ਠੀਕ, ਓਹ ਬੋਲੀ ਗਈ, "ਕਿਉਂ ? ਪਰ ਆਪਣੇ ਬੱਚਿਆਂ ਦੀ ਕੋਈ ਕਿੰਝ ਪਾਲਣਾ ਕਰੇ, ਇਨ੍ਹਾਂ ਨੂੰ ਕੀ ਖੁਵਾਵੇ !" ਉਹਦੇ ਇਨ੍ਹਾਂ ਲਫਜ਼ਾਂ ਨੇ ਮਸਲੋਵਾ ਦੇ ਮਨ ਵਿੱਚ ਸ਼ਰਾਬ ਪੀਣ ਦਾ ਝਸ ਆਣ ਜਗਾਇਆ।

"ਥੋੜੀ ਜੇਹੀ ਵੋਧਕਾ" ਆਪਣੇ ਅੱਥਰੂ ਆਪਣੇ ਰੋਮਾਲ ਨਾਲ ਪੂੰਝ ਕੇ ਓਸ ਕੋਰਾਬਲੈਵਾ ਨੂੰ ਕਹਿਆ, ਤੇ ਉਸ ਦਾ ਡੁਸਕਣਾ ਵੀ ਹੁਣ ਹਟ ਗਇਆ ਸੀ ।

"ਬਹੁਤ ਅੱਛਾ, ਪਰ ਮਾਰ ਥੈਲੀ ਵਿੱਚ ਕੋਈ ਕਾਂਟਾ ?" ਕੈਰਾਬਲੈਵਾ ਬੋਲੀ ।

੩੩੩