ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/371

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਉਹ ਕਿਹੜਾ ਹੈ ?"

"ਕਿਉਂ, ਓਹੋ ਸ਼ੋਗਲੋਵ ਓਹ ਜਿਹੜਾ ਹੁਣੇ ਓਥੋਂ ਹਾਲੇਂ ਲੰਘਿਆ ਹੈ ।"

"ਸ਼ੇਗਲੋਵ ਕੌਣ ਹੈ ?"

"ਕੀ ਇਹ ਕੁੜੀ ਸ਼ੇਗਲੋਵਾ ਨੂੰ ਨਹੀਂ ਜਾਣਦੀ ? ਕਿਉਂ, ਓਹ ਦੋ ਵੇਰੀ ਸਾਈਬੇਰੀਆ ਥਾਂ ਨੱਸ ਕੇ ਚਲਾ ਆਇਆ ਸੀ । ਹੁਣ ਇਨ੍ਹਾਂ ਫਿਰ ਫੜ ਲਇਆ ਹੈ, ਤੇ ਓਹ ਫਿਰ ਨੱਸ ਜਾਵੇਗਾ | ਵਾਰਡਰ ਵੀ ਓਸ ਥਾਂ ਖੌਫ ਖਾਂਦੇ ਹਨ? ਹੋਰੋਸ਼ਾਵਕਾ ਨੇ ਕਹਿਆ———ਜੇਹੜੀ ਕਿਸੀ ਨ ਕਿਸੀ ਤਰਾਂ ਮਰਦ ਕੈਦੀਆਂ ਨਾਲ ਗੱਲਾਂ ਬਾਤਾਂ ਕਰਕੇ ਜੋ ਕੁਛ ਜੇਲਖਾਨੇ ਵਿੱਚ ਹੁੰਦਾ ਸੀ, ਸਭ ਪਤਾ ਕਰ ਲੈਂਦੀ ਸੀ । "ਓਹ ਤਾਂ ਨਸ ਜਾਵੇਗਾ । ਇਸ ਵਿੱਚ ਸ਼ੱਕ ਨਹੀਂ"

"ਓਹ ਤਾਂ ਨੱਸ ਜਾਵੇਗਾ, ਸਾਨੂੰ ਤਾਂ ਓਹ ਆਪਣੇ ਨਾਲ ਨਹੀਂ ਖੜਨ ਲੱਗਾ, ਸਾਨੂੰ ਕੀ," ਮਸਲੋਵਾ ਵੱਲ ਮੂੰਹ ਕਰਕੇ ਕੋਰਾਬਲੈਵਾ ਹੋਰੀ ਬੋਲੇ, "ਪਰ ਸਾਨੂੰ ਹੁਣ ਤੂੰ ਦੱਸ ਕਿ ਵਕੀਲ ਰਹਿਮ ਦੀ ਅਰਜ਼ੀ ਦੇਣ ਬਾਬਤ ਕੀ ਕਹਿੰਦਾ ਹੈ, ਹੁਣ ਵਕਤ ਹੈ ਕਿ ਓਹ ਅਰਜ਼ੀ ਦਿੱਤੀ ਜਾਵੇ ।"

ਮਸਲੋਵਾ ਨੇ ਇਹਦਾ ਉੱਤਰ ਦਿੱਤਾ ਕਿ ਉਹਨੂੰ ਕੁਛ ਪਤਾ ਨਹੀਂ। ਉਸ ਵੇਲੇ ਉਹ ਲਾਲ ਵਾਲਾਂ ਵਾਲੀ ਇਨ੍ਹਾਂ ਰਈਸ ਕੈਦਣਾਂ ਵੱਲ ਆ ਗਈ । ਆਪਣੇ ਥਿੰਮਾਂ ਵਾਲੇ ਹੱਥ

੩੩੭