ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/373

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਜਾ ਕੈਦਨ ਚੁੜੇਲ ਜੇਹੀ ।"

"ਤੂੰ ਹੈ ਜਿਹੜੀ ਇਉਂ ਮੈਨੂੰ ਕਹਿੰਦੀ ਹੈਂ ।"

"ਕੰਜਰੀ ।"

"ਮੈਂ ਕੰਜਰੀ ? ਸਜਾ ਪਾਈ ਖੁਨਾਮਣੇ!" ਲਾਲ ਵਾਲਾਂ ਵਾਲੀ ਚੀਕ ਉੱਠੀ ।

"ਚਲੀ ਜਾ-ਮੈਂ ਤੈਨੂੰ ਕਹਿਨੀਆਂ," ਕੋਰਾਬਲੈਵਾ ਸੜੀ ਤਰਾਂ ਬੋਲੀ । ਪਰ ਓਹ ਵਾਲਾਂ ਵਾਲੀ ਹੋਰ ਨੇੜੇ ਆ ਢੁੱਕੀ ਤੇ ਕੋਰਾਬਲੈਵਾ ਨੇ ਓਹਦੀ ਛਾਤੀ ਵਿੱਚ ਕੱਸ ਕੇ ਮੁੱਕਾ ਠੋਕਿਆ । ਲਾਲ ਵਾਲਾਂ ਵਾਲੀ ਬੱਸ ਇਸੇ ਮੌਕੇ ਨੂੰ ਹੀ ਪਈ ਉਡੀਕਦੀ ਸੀ, ਇਕ ਹੱਥ ਵਿੱਚ ਕੋਰਾਬਲੈਵਾ ਦੇ ਵਾਲ ਫੜ ਦੂਸਰੇ ਹੱਥ ਨਾਲ ਉਹਦੇ ਮੂੰਹ ਉੱਪਰ ਚਪੇੜ ਮਾਰੀ । ਕੋਰਾਬਲੈਵਾ ਨੇ ਉਹਦਾ ਹੱਥ ਫੜ ਲਇਆ । ਮਸਲੋਵਾ ਤੇ ਹੋਰੋਸ਼ਾਵਕਾ ਨੇ ਲਾਲ ਵਾਲਾਂ ਵਾਲੀ ਨੂੰ ਬਾਂਹ ਥੀਂ ਕਾਬੂ ਕਰਕੇ ਪੂਰੇ ਧੱਕਣਾ ਚਾਹਿਆ । ਪਰ ਓਸ ਬੁੱਢੀ ਨੇ ਝਟ ਦੇ ਝਟ ਲਈ ਇਉਂ ਦਸਿਆ ਜਿਵੇਂ ਵਾਲ ਛੱਡ ਦੇਣ ਲੱਗੀ ਹੈ । ਪਰ ਨਹੀਂ ਓਸ ਆਪਣੀ ਬੀਣੀ ਉੱਪਰ ਵਾਲਾਂ ਨੂੰ ਵੱਲ ਦੇ ਕੇ ਖੂਬ ਖਿੱਚ ਕੇ ਪੁੱਟਿਆ।

ਕੋਰਾਬਲੈਵਾ ਦਾ ਸਿਰ ਨੀਵਾਂ ਹੋਇਆ ਹੋਇਆ ਤੇ ਉਹ ਖੂਬ ਕਾਬੂ ਆਈ ਹੋਈ । ਪਰੰਤੂ ਓਹਨੂੰ ਹੇਠਾਂ ਦੀ ਦੂਜੇ ਹੱਥ ਨਾਲ ਦੇਹ ਮੁਕਾ ਤੇ ਮੁਕਾ ਮਾਰੀ ਜਾਂਦੀ ਸੀ, ਤੇ ਚਾਹੁੰਦੀ ਸੀ ।

੩੩੯