ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/381

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਾਰਮਿਕ ਵਜਾ ਕਰਕੇ, ਸਭ ਕੁਝ ਤਿਆਗ ਕੇ ਵਾਰ ਕੇ ਓਹਨੂੰ ਵਿਆਹ ਕਰਨ ਲਈ ਤਿਆਰ ਹੈ, ਮੁੜ ਓਹਨੂੰ ਆਪਣੇ ਆਪ ਵੱਲ ਬੜਾ ਨਰਮ ਤੇ ਮੋਹ ਭਰਿਆ ਕਰ ਦਿੱਤਾ । ਰੁਪਏ ਪੈਸੇ ਦੇ ਮਾਮਲੇ ਵਿੱਚ ਉਸ ਫੈਸਲਾ ਕਰ ਲਇਆ ਸੀ ਕਿ ਉਹ ਆਪਣੇ ਨਿਹਚੇ ਅਨੁਸਾਰ ਅਮਲ ਕਰੇਗਾ, ਕਿ ਭੋਂ ਦੀ ਆਪਣੀ ਨਿਜ ਦੀ ਮਲਕੀਅਤ ਰਖਣੀ ਹਰਾਮ ਹੈ, ਤੇ ਜੇ ਉਹ ਇੰਨਾ ਤਕੜਾ ਨ ਵੀ ਨਿਕਲ ਸਕੇ ਕਿ ਓਹ ਇਸ ਤਰਾਂ ਸਭ ਕੁਛ ਤਿਆਗ ਸਕੇ ਤਦ ਵੀ ਜਿੰਨਾ ਕੁਛ ਇਸ ਪਾਸੇ ਵਲ ਦੀ ਕਰ ਸਕਿਆ ਜਿੰਨਾ ਦੂਰ ਉਸ ਰਾਹ ਚਲਦਿਆਂ ਜਾ ਸੱਕਿਆ, ਓਹ ਜਾਵੇਗਾ, ਤੇ ਕਰੇਗਾ ਤੇ ਇਸ ਗੱਲ ਵਿੱਚ ਨ ਹੋਰ ਕਿਸੀ ਨੂੰ ਤੇ ਨ ਮਨ ਨੂੰ ਤੇ ਨ ਆਪਣੇ ਆਪ ਨੂੰ ਧੋਖਾ ਦੇਵੇਗਾ।

ਇਹ ਬੜੇ ਹੀ ਚਿਰ ਬਾਹਦ ਹੋਇਆ ਸੀ ਕਿ ਅਜ ਚੜ੍ਹਦੇ ਸੂਰਜ ਨੂੰ ਉਹ ਇੰਨੀ ਬੜੀ ਅੰਦਰਲੀ ਤਾਕਤ ਨਾਲ ਮਿਲ ਰਹਿਆ ਸੀ । ਓਸੇ ਵੇਲੇ ਜਦ ਅਗਰੇਫੈਨਾ ਪੈਤਰੋਵਨਾ ਅੰਦਰ ਆਈ ਤਦ ਓਸਨੂੰ ਕਹਿਆ ਤੇ ਕਹਿਆ ਵੀ ਐਸੀ ਤਕੜਾਈ ਨਾਲ ਜਿਹਦੇ ਇੰਨੇ ਬਲ ਦੇ ਹੋਣ ਦਾ ਓਹਨੂੰ ਆਪੇ ਨੂੰ ਵੀ ਅੱਜ ਤੱਕ ਪਤਾ ਨਹੀਂ ਸੀ, ਕਿ ਓਹਨੂੰ ਉਸ ਘਰ ਤੇ ਉਹਦੀ ਨੌਕਰੀ ਦੀ ਕੋਈ ਲੋੜ ਨਹੀਂ ਰਹੀ ਹੈ ।

ਕੁਛ ਅਣਬੋਲਿਆ ਜੇਹਾ ਸਮਝੌਤਾ ਸੀ । ਇਹ ਇੰਨਾ ਵੱਡਾ ਘਰ ਤੇ ਇੰਨੇ ਨੌਕਰ ਚਾਕਰ ਆਦਿ ਓਸ ਤਾਂ ਰੱਖੇ ਹੋਏ ਸਨ ਕਿ ਉਹਦਾ ਵਿਆਹ ਕਰਨ ਦਾ ਖਿਆਲ ਪੱਕ ਰਹਿਆ ਸੀ। ਇਸ ਵਾਸਤੇ ਇਸ ਘਰ ਦੇ ਛੱਡ ਦੇਣ ਦੇ ਖਾਸ ਅਰਥ ਸਨ, ਅਗਰੇਫੈਨਾ ਪੈਤਰੋਵਨਾ ਓਸ ਵੱਲ ਹੱਕੀ ਬੱਕੀ ਹੋਕੇ

੩੪੭