ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/382

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖਣ ਲਗ ਪਈ ।

"ਅਗਰੇਫੈਨਾ ਪੈਰੋਵਨਾ ! ਮੈਂ ਤੇਰਾ ਬੜਾ ਹੀ ਧੰਨਵਾਦੀ ਹਾਂ ਜਿਸ ਫ਼ਿਕਰ ਨਾਲ ਤੂੰ ਮੇਰੀ ਅੱਜ ਤੱਕ ਸੇਵਾ ਕੀਤੀ ਹੈ। ਮੈਨੂੰ ਅੱਜ ਥੀਂ ਅੱਗੇ ਨ ਤੇ ਇੰਨੇ ਵੱਡੇ ਘਰ ਦੀ ਲੋੜ ਹੈ ਤੇ ਨ ਇੰਨੇ ਸਾਰੇ ਨੌਕਰਾਂ ਦੀ, ਤੇ ਜੇ ਤੂੰ ਮੇਰੀ ਕੋਈ ਮਦਦ ਕਰਨਾ ਚਾਹੁੰਦੀ ਹੈ ਤਾਂ ਮਿਹਰਬਾਨੀ ਕਰਕੇ ਇਨ੍ਹਾਂ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਦੇਖ ਭਾਲ ਕੇ ਸਾਂਭ ਕੇ ਓਸ ਤਰਾਂ ਬੰਦ ਕਰ ਜਿਸ ਤਰਾਂ ਇਹ ਮੇਰੀ ਮਾਂ ਵੇਲੇ ਬੰਦ ਕੀਤੀਆਂ ਜਾਂਦੀਆਂ ਸਨ ਤੇ ਜਦ ਨਾਤਾਸ਼ਾ ਆਵੋਗੀ ਓਹ ਆਪੇ ਸਾਂਭ ਲਵੇਗੀ" ਨਾਤਾਸ਼ਾ ਨਿਖਲੀਊਧਵ ਦੀ ਭੈਣ ਸੀ।

ਅਗਰੇਫੈਨਾ ਪੈਤਰੋਵਨਾ ਨੇ ਆਪਣਾ ਸਿਰ ਫੇਰਿਆ, "ਚੀਜ਼ਾਂ ਨੂੰ ਬੰਦ ਕਰ ਦਿਆਂ ? ਕਿਉਂ ਇਨ੍ਹਾਂ ਦੀ ਮੁੜ ਲੋੜ ਪੈਂਦੀ ਹੀ ਹੈ ?" ਓਸ ਕਹਿਆ । "ਅਗਰੇਫੈਨਾ ਪੈਤਰੋਵਨਾ ਮੈਂ ਤੈਨੂੰ ਨਿਸਚਾ ਦਿਵਾਂਦਾ ਹਾਂ ਕਿ ਮੈਨੂੰ ਮੁੜ ਇਨ੍ਹਾਂ ਚੀਜ਼ਾਂ ਦੀ ਲੋੜ ਨਹੀਂ ਪੈਣੀ, ਨਿਖਲੀਊਧਵ ਨੇ ਫਿਰ ਓਹਨੂੰ ਓਸ ਅਣਕਹੀ, ਪਰ ਸਿਰ ਹਿਲਾ ਕੇ ਦੱਸੀ ਗੱਲ ਦੇ ਜਵਾਬ ਵਿੱਚ ਕਹਿਆ" ਤੇ ਮਿਹਰਬਾਨੀ ਕਰਕੇ ਕੋਰਨੇ ਨੂੰ ਵੀ ਕਹਿ ਦੇ ਕਿ ਮੈਂ ਉਹਦੀ ਦੋ ਮਹੀਨੇ ਦੀ ਤਨਖਾਹ ਹੁਣੇ ਹੀ ਦੇ ਦੇਸਾਂ ਪਰ ਉਹਦੀ ਨੌਕਰੀ ਦੀ ਮੈਨੂੰ ਲੋੜ ਨਹੀਂ।"

"ਇਹ ਬੜੇ ਅਫਸੋਸ ਦੀ ਗੱਲ ਹੈ ਦਮਿਤ੍ਰੀ

੩੪੮