ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/384

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਖੂਨ ਕਰਨ ਦੇ ਅਪਰਾਧ ਵਿੱਚ ਪਰ ਉਹਦਾ ਇਹ ਹਾਲੇ ਹੋ ਜਾਣਾ ਸਭ ਮੇਰੇ ਕੀਤੇ ਦਾ ਫਲ ਹੈ ।"

"ਇਹ ਬੜੀ ਅਣੋਖੀ ਗੱਲ ਆਪ ਕਰਦੇ ਹੋ———ਉਹ ਆਪ ਦੀ ਕੀਤੀ ਘਟਨਾ ਕਿੰਝ ਹੋ ਸਕਦੀ ਹੈ," ਉਸ ਨੇ ਕਹਿਆ ਤੇ ਉਹਦੀ ਅੱਖਾਂ ਵਿੱਚੋਂ ਇਕ ਜਵਾਲਾ ਜੇਹੀ ਦੀ ਚਮਕ ਨਿਕਲੀ । ਕਾਤੂਸ਼ਾ ਨਾਲ ਜੋ ਉਹਦੀ ਗੱਲ ਹੋਈ ਸੀ ਉਹਦੀ ਓਹਨੂੰ ਖਰਰ ਸੀ———

"ਹਾਂ ਠੀਕ ਇਹ ਸਭ ਘਟਨਾ ਮੇਰੀ ਹੀ ਕੀਤੇ ਦਾ ਫਲ ਹੈ। ਮੈਂ ਹੀ ਕਾਰਨ ਹਾਂ ਤੇ ਬਸ ਇਹ ਗੱਲ ਹੈ ਜਿਸ ਨੇ ਮੇਰੀਆਂ ਸਾਰੀਆਂ ਸੇਧਾਂ ਬਦਲ ਦਿੱਤੀਆਂ ਹਨ ।"

"ਇਹ ਗੱਲ ਆਪਦੀਆਂ ਸਲਾਹਾਂ ਸੇਧਾਂ ਵਿੱਚ ਕਿਕੁਰ ਫਰਕ ਪਾ ਸਕਦੀ ਹੈ !" ਅਗਰੇਫੈਨਾ ਪੈਤਰੋਵਨਾ ਨੇ ਆਪਣੀ ਹੱਸੀ ਰੋਕ ਕੇ ਕਹਿਆ———

"ਇਹ ਫਰਕ ਕਿ ਜਦ ਮੈਂ ਉਸ ਦੇ ਉਸ ਰਾਹੀਂ ਪੈਣ ਦਾ ਕਾਰਨ ਹੋਇਆ———ਮੈਨੂੰ ਉਹਦੀ ਮਦਦ ਲਈ ਜੋ ਕੁਛ ਹੋ ਸਕੇ ਕਰਨਾ ਚਾਹੀਦਾ ਹੈ ।"

"ਇਹ ਤਾਂ ਆਪ ਦੀ ਚੰਗੀ ਮਰਜੀ ਹੋਈ ਨਾਂ, ਪਰ ਆਪ ਦਾ ਖਾਸ ਕੋਈ ਕਸੂਰ ਇਸ ਗਲ ਵਿੱਚ ਤਾਂ ਨਾਂਹ ਹੋਇਆ———ਸਭ ਨਾਲ ਇਹੋ ਜੇਹੀਆਂ ਹੋਣੀਆਂ ਇਤਫਾਕਿਨ ਉਨ੍ਹਾਂ ਦੀ ਜਿੰਦਗੀ ਦੇ ਰਾਹ ਵਿੱਚ ਹੋ ਜਾਂਦੀਆਂ ਹਨ, ਤੇ ਜੇ ਮਰਦ ਅਕਲ ਕਰੇ ਤਦ ਆਪੇ ਹੀ ਮੁਲਾਇਮ ਹੋ ਜਾਂਦੀਆਂ ਅਤੇ ਭੁੱਲ ਜਾਂਦੀਆਂ ਹਨ," ਕੁਛ ਕਰੜਾਈ ਨਾਲ ਤੇ ਫਿਕਰਮੰਦ ਹੋ ਕੇ ਕਹਿਆ, "ਇਹੋ ਜੇਹੇ ਖਿਆਲ ਕਰਨ ਦੀ ਲੋੜ

੩੫੦