ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/386

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਊਧਵ ਨੇ ਇਹ ਅਨੁਭਵ ਕੀਤਾ ਸੀ ਕਿ ਓਹ ਆਪ ਇੰਨਾ ਬੁਰਾ ਤੇ ਭੈੜਾ ਹੈ, ਓਹਨੂੰ ਹੋਰ ਭੇੜੇ ਨਹੀਂ ਸਨ ਲੱਗ ਰਹੇ, ਉਹਦੇ ਉਲਟ ਓਸਨੂੰ ਅਗਰੇਫੈਨਾ ਪੈਤਰੋਵਨਾ ਤੇ ਕੋਰਨੇ ਲਈ ਆਪਣੇ ਅੰਦਰ ਇਕ ਦਯਾ ਭਰੇ ਭਾਵ ਆ ਰਹੇ ਸਨ ।

ਓਹਦਾ ਦਿਲ ਕੀਤਾ ਸੀ ਕਿ ਓਹ ਜਾਕੇ ਕੋਰਨੇ ਨੂੰ ਵੀ ਸਾਰੀ ਦਿਲ ਦੀ ਗੱਲ ਦੱਸ ਦੇਵੇ, ਪਰ ਕੋਰਨੇ ਦਾ ਅਦਬ ਦਾ ਤ੍ਰੀਕਾ ਇੰਨਾ ਆਜਜ਼ੀ ਨਾਲ ਭਰਿਆ ਤੇ ਆਪਣੇ ਤੇ ਮਾਲਕ ਦੇ ਦਰਮਿਆਨ ਫਰਕ ਤੇ ਫਾਸਲਾ ਰੱਖਣ ਵਾਲਾ ਸੀ ਕਿ ਨਿਖਲੀਊਧਵ ਦਾ ਹੌਸਲਾ ਹੀ ਨ ਪਇਆ ਕਿ ਉਹਨੂੰ ਜਾ ਕੇ ਕੁਛ ਦੱਸੇ ।

ਓਸੇ ਕਚਹਿਰੀ ਨੂੰ ਉਸੀ ਕੱਲ ਵਾਲੀ ਬੱਘੀ ਵਿੱਚ ਚੜ੍ਹੇ ਜਾਂਦੇ ਨੂੰ ਉਨ੍ਹਾਂ ਹੀ ਪਛਾਤੀਆਂ ਗਲੀਆਂ ਵਿੱਚੋਂ ਲੰਘਦੇ ਨੂੰ ਇਹ ਅਚੰਭਾ ਹੋ ਰਹਿਆ ਸੀ ਕਿ ਅੱਜ ਉਹ ਕਿੰਨਾਂ ਹੋਰ ਦਾ ਹੋਰ ਹੋ ਗਇਆ ਹੈ ।

ਓਹ ਆਪਣੇ ਆਪ ਨੂੰ ਕੋਈ ਨਵਾਂ ਹੋਇਆ ਆਦਮੀ ਪ੍ਰਤੀਤ ਕਰ ਰਿਹਾ ਸੀ। ਮਿੱਸੀ ਨਾਲ ਵਿਆਹ, ਜਿਹਦੀ ਕਲ ਤੱਕ ਤਾਂ ਸੰਭਾਵਨਾ ਸੀ, ਅੱਜ ਨਾਮੁਮਕਿਨ ਹੋ ਚੁੱਕਾ ਸੀ । ਪਰਸੋਂ ਤੱਕ ਓਹਨੂੰ ਕੋਈ ਸ਼ਕ ਨਹੀਂ ਸੀ ਕਿ ਉਹ ਚੁਣਨ ਜੋਗ ਹੈ

੩੫੨