ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਬਸ ਇਕ ਅੱਧੇ ਮਿੰਟ ਦੇ ਅੰਦਰ ਹੀ ਇਕ ਛੋਟੇ ਕੱਦ ਦੀ ਭਰਵੀਂ ਤੇ ਉਭਰੀ ਛਾਤੀ ਵਾਲੀ ਜਵਾਨ ਤੀਮੀ ਦਰਵਾਜਿਓਂ ਬਾਹਰ ਨਿਕਲ ਆਈ ਤੇ ਜੇਲਰ ਕੋਲ ਜਾ ਖਲੋਤੀ। ਇਕ ਸਫੈਦ ਜੈਕਟ ਤੇ ਪੈਟੀਕੋਟ ਉੱਪਰ ਉਸ ਭੂਰਾ ਜੇਹਾ ਓਵਰਕੋਟ ਪਾਇਆ ਹੋਇਆ ਸੀ ਪੈਰਾਂ ਵਿੱਚ ਸੂਤੀ ਜੁਰਾਬਾਂ ਤੇ ਕੈਦਖਾਨੇ ਵਾਲੀ ਜੁੱਤੀ, ਸਿਰ ਉੱਪਰ ਉਸ ਇਕ ਚਿੱਟਾ ਰੁਮਾਲ ਬੱਧਾ ਹੋਇਆ ਸੀ ਤੇ ਓਸ ਰੁਮਾਲ ਵਿੱਚੋਂ ਉਹਦੇ ਕਾਲੇ ਕੇਸਾਂ ਦੀ ਸੰਵਰੀ ਪੱਟੀ ਦਿੱਸ ਰਹੀ ਸੀ, ਜੋ ਦਿਖਾਣ ਲਈ ਹੀ ਸ਼ਾਯਦ ਹੁਣੇ ਉਸ ਸੰਵਾਰੀ ਸੀ। ਇਸ ਜਨਾਨੀ ਦਾ ਚਿਹਰਾ ਖਾਸ ਉਸ ਕਿਸਮ ਦੇ ਬੱਗੇ ਰੰਗ ਦਾ ਸੀ ਜਿਹੜਾ ਬੱਗਾਪਨ ਲੰਮੀ ਕੈਦ ਦੇ ਹਨੇਰੇ ਵਿੱਚ ਰਹਿੰਦਿਆਂ ਆ ਜਾਂਦਾ ਹੈ, ਤੇ ਜਿਸ ਬੱਗੇਪਨ ਨੂੰ ਵੇਖ ਕੇ ਆਲੂਆਂ ਦੇ ਉਹ ਅੰਗੂਰ ਯਾਦ ਆ ਜਾਂਦੇ ਹਨ ਜਿਹੜੇ ਤਹਿ ਖਾਨੇ ਦੇ ਹਨੇਰੇ ਵਿੱਚ ਰੱਖੇ ਆਲੂਆਂ ਤੋਂ ਫੁੱਟ ਪੈਂਦੇ ਹਨ। ਉਸ ਤੀਮੀ ਦੇ ਛੋਟੇ ਛੋਟੇ ਬਾਹਰ ਕੱਢੇ ਹੱਥ ਤੇ ਉਹਦੀ ਪੂਰੀ ਨੰਗੀ ਗਰਦਨ ਜਿਹੜੀ ਉਹਦੇ ਓਵਰਕੋਟ ਦੇ ਕਾਲਰ ਵਿੱਚ ਦੀ ਦਿੱਸ ਰਹੀ ਸੀ, ਬੱਸ ਇੱਕੋ ਰੰਗ ਦੇ ਸਨ। ਉਹਦੀਆਂ ਕਾਲੀਆਂ ਸ਼ੋਖ ਚਮਕਦੀਆਂ ਅੱਖਾਂ, ਜਿਨ੍ਹਾਂ ਵਿੱਚ ਇਕ ਬੇ ਮਲੂਮਾ ਜੇਹਾ ਭੈਂਗ ਕਿਸੀ ਵੇਲੇ ਆਣ ਪੈਂਦਾ ਸੀ, ਉਹਦੇ ਚਿਹਰੇ ਦੀ ਮੁਰਦਾ ਪਿਲੱਤਣ ਦੇ ਮੁਕਾਬਲੇ ਵਿੱਚ ਦਿਲ ਨੂੰ ਹਲੂਣਦੀਆਂ ਸਨ। ਜਦ ਉਹ ਖੜੀ ਹੁੰਦੀ ਸੀ, ਯਾ ਚਲਦੀ ਸੀ ਤਦ ਉਹ ਆਪਣੀ ਪੂਰੀ ਕਦਾਮਤ ਵਿੱਚ ਖੁੱਲੀ ਉੱਚੀ ਉਠਦੀ ਸੀ ਤੇ ਆਪਣੀ ਛਾਤੀ ਕੱਢ ਕੇ ਚਲਦੀ ਸੀ।

ਉਸ ਵੇਲੇ ਉਹ ਆਪਣਾ ਸਿਰ ਜਰਾਕੂ ਪਿੱਛੇ ਸੁੱਟਕੇ