ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/393

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਫਾਂ ਉਹਦੇ ਕਿਸੇ ਕੰਮ ਦੀਆਂ ਸਨ ਤੇ ਕਿਸ ਵਰਤਨ ਵਿੱਚ ਆਉਂਦੀਆਂ ਸਨ, ਤਦ ਉਹ ਬੜਾ ਖਫ਼ਾ ਹੋ ਗਿਆ ਤੇ ਕਹਿਣ ਲੱਗਾ:———"ਸ਼ੈਤਾਨ ਖੜੇ ਇਨ੍ਹਾਂ ਮੱਥਾ ਸੜੀਆਂ ਸਫਾਂ ਨੂੰ ਮੈਨੂੰ ਇਨ੍ਹਾਂ ਨਿਕਾਰੀਆਂ ਦੀ ਲੋੜ ਨਹੀਂ———ਜੇ ਮੈਨੂੰ ਪਤਾ ਹੁੰਦਾ ਕਿ ਤੁਸੀਂ ਮੈਨੂੰ ਇੰਨਾ ਦਿੱਕ ਕਰਨਾ ਹੈ ਮੈਂ ਇਨ੍ਹਾਂ ਨੂੰ ਢੂੰਡਣ ਹੀ ਨ ਚੜ੍ਹਦਾ———ਨਹੀਂ ਹੱਥੋਂ ਦਸ ਰੂਬਲ ਦਾ ਇਕ ਨੋਟ ਯਾ ਦੋ ਉਨ੍ਹਾਂ ਉਪਰ ਵੀ ਧਰ ਦਿੰਦਾ ਕਿ ਜਾਓ ਲੈ ਜਾਓ ਤੇ ਬਖਸ਼ੋ । ਇਨਹਾਂ ਅਦਾਲਤਾਂ ਵਿੱਚ ਇਉਂ ਰੁਲਣ ਥੀਂ ਬਚਦਾ, ਤੇ ਇਨਹਾਂ ਸਵਾਲਾਂ ਨਾਲ ਤਾਂ ਮੇਰੀ ਮੱਤ ਤੁਸੀ ਨ ਮਾਰਦੇ———ਪੰਜ ਰੂਬਲ ਮੇਰੇ ਟਾਂਗਿਆਂ ਬੱਆਂ ਉੱਪਰ ਲਗ ਚੁਕੇ ਹਨ, ਨਾਲੇ ਮੈਂ ਵੱਲ ਨਹੀਂ———ਮੈਨੂੰ ਵੀ ਦੇ ਦਰਦ ਹਨ ਤੇ ਨਾਲੇ ਹਰਨੀਆਂ ਹੋਇਆ ਹੋਇਆ ਹੈ ।"

ਇਹ ਤਾਂ ਗਵਾਹ ਹੋਰਾਂ ਕਹਿਆ-ਮੁਲਜ਼ਮ ਨੇ ਆਪ ਸਾਰੀ ਗੱਲ ਦਸ ਦਿੱਤੀ ਤੇ ਅੱਗੇ ਪਿੱਛੇ ਇਕ ਫਾਥੇ ਹੈਵਾਨ ਵਾਂਗ, ਮੱਤ ਮਾਰੀ ਹੋਈ ਵੇਖ ਰਹਿਆ ਸੀ, ਤੇ ਓਹਨੇ ਇਕ ਅਟਕਦੀ ਨੀਵੀਂ ਆਵਾਜ਼ ਵਿੱਚ ਸਾਰਾ ਬਿਰਤਾਂਤ ਕਹਿ ਸੁਣਾਇਆ———ਮੁਕੱਦਮਾ ਸਾਫ ਸੀ, ਪਰ ਸਰਕਾਰੀ ਵਕੀਲ ਆਪਣੀ ਆਦਤ ਵਾਂਗੂ ਆਪਣੇ ਮੋਢੇ ਉੱਤੇ ਕਰਕੇ ਦੂਜਿਆਂ ਨੂੰ ਨੀਵਾਂ ਜੇਹਾ ਸਮਝ ਹਿਲਾਂਦਾ ਸੀ, ਉਸੀ ਤਰਾਂ ਜਿਸ ਤਰਾਂ ਕਲ ਉਹ ਕਰ ਰਿਹਾ ਸੀ, ਪੇਚੀਦਾ ਜੇਹੇ ਤੇ ਅਞੰਗੜੀਆਂ ਵਾਲੇ ਸਵਾਲ ਪੁੱਛਦਾ ਸੀ ਜਿਸ ਤਰਾਂ ਕਿਸੀ ਬੜੇ ਚਾਲਾਕ ਤੇ ਬਦਮਾਸ਼ ਦੋਸੀ ਨੂੰ ਓਹਨੇ ਆਪਣੇ ਸਵਾਲਾਂ ਦੇ ਜਵਾਬ ਦੇ ਪੇਚਾਂ ਤੇ ਯੁਕਤੀਆਂ ਵਿੱਚ ਫਸਾਣਾ ਸੀ ।

ਉਸ ਤਕਰੀਰ ਕੀਤੀ ਤੇ ਦੱਸਿਆ ਕਿ ਚੋਰੀ

੩੫੯