ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/395

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਖਾਇਆ ਸੀ ਉੱਥੇ ਉਹ ਪੰਜ ਸਾਲ ਰਹਿਆ । ਇਸ ਸਾਲ ਮਜੂਰਾਂ ਸਟਰਾਈਕ ਕਰ ਦਿੱਤੀ ਸੀ ਤੇ ਉਸ ਅਪਰਾਧ ਵਿੱਚ ਕਾਰਖਾਨੇ ਦੇ ਮਾਲਕ ਨੇ ਏਹਨੂੰ ਬਰਖਾਸਤ ਕਰ ਕਰ ਦਿਤਾ ਸੀ । ਤੇ ਜਦ ਉਹਦੀ ਥਾਂ ਇਉਂ ਗਵਾਚ ਗਈ ਇਹ ਸ਼ਹਿਰ ਦੇ ਅੱਗੇ ਪਿੱਛੇ ਅਵਾਰਾ ਗਰਦ ਹੋ ਗਇਆ ਸੀ । ਤੇ ਜੋ ਕੁਛ ਇਹਦੇ ਪੱਲੇ ਸੀ ਉਹਦੀ ਸ਼ਰਾਬ ਪੀ ਲਈ ਸੀ । ਇਕ ਸਸਤੇ ਜੇਹੇ ਰੈਸਟਰਾਂਟ ਵਿੱਚ ਆਪਣੇ ਵਰਗੇ ਇਕ ਹੋਰ ਨੂੰ ਮਿਲ ਪਇਆ ਸੀ ਜਿਹੜਾ ਆਪਣੀ ਨੌਕਰੀ ਇਸ ਕੈਦੀ ਥੀਂ ਪਹਿਲਾਂ ਹੀ ਗਵਾ ਬੈਠਾ ਸੀ———ਉਹ ਵੀ ਜੰਦਰੇ ਬਣਾਉਣ ਵਾਲਾ ਪੱਕਾ ਸ਼ਰਾਬੀ ਸੀ । ਇਕ ਰਾਤ ਇਹ ਦੋਵੇਂ ਪੀਕੇ ਗੁੱਟ ਹੋਏ ਹੋਇਆਂ ਨੇ ਇਕ ਸ਼ੈਡ ਦਾ ਜੰਦਰਾ ਭੰਨਿਆ ਤੇ ਜਿਹੜੀ ਵੀ ਪਹਿਲੀ ਚੀਜ਼ ਉਪਰੋਂ ਉਪਰੋਂ ਇਨਹਾਂ ਦੇ ਹੱਥ ਲੱਗੀ ਉਹ ਲੈਕੇ ਤਿੱਤਰ ਹੋਏ ਸਨ । ਇਨ੍ਹਾਂ ਦੋਹਾਂ ਸਾਰੀ ਗੱਲ ਦਾ ਇਕਬਾਲ ਕਰ ਲਇਆ ਸੀ, ਤੇ ਹਵਾਲਾਤ ਵਿੱਚ ਸੁੱਟੇ ਗਏ ਸਨ। ਤੇ ਜੰਦਰੇ ਬਨਾਉਣ ਵਾਲਾ ਤਾਂ ਓਥੇ ਹੀ ਮੁਕੱਦਮੇ ਦੇ ਦੌਰਾਨ ਵਿੱਚ ਹੀ ਮਰ ਗਇਆ ਸੀ, ਤੇ ਇਹ ਨਿਮਾਣਾ ਲੜਕਾ ਇੱਕ ਖਤਰਨਾਕ ਜੰਤੁ ਵਾਂਗਰ ਇਉਂ ਫੜ ਲਿੱਤਾ ਹੋਇਆ ਸੀ ਤੇ ਕੋਸ਼ਸ਼ ਇਹ ਸੀ ਕਿ ਇਹਦੇ ਪਾਸੋਂ ਸੋਸੈਟੀ ਨੂੰ ਬਚਾਉਣਾ ਜਰੂਰੀ ਹੈ ।

"ਕਲ ਦੇ ਦੋਸ਼ੀ ਵਾਂਗ ਇਹ ਮੁੰਡਾ ਵੀ ਇਨ੍ਹਾਂ ਲਈ ਖਤਰਨਾਕ ਜੰਤੂ ਹੈ", ਨਿਖਲੀਊਧਵ ਨੇ ਮਨ ਵਿੱਚ ਵਿਚਾਰਿਆ ਤੇ ਜੋ ਕੁਛ ਹੋ ਰਹਿਆ ਸੀ ਉਹ ਸੁਣੀ ਗਇਆ । "ਇਹ ਜੰਤੂ ਤਾਂ ਖ਼ਤਰਨਾਕ ਹਨ ਤੇ ਅਸੀ ਜਿਹੜੇ ਬਹਿਕੇ

੩੬੧