ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/396

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਉੱਪਰ ਅਦਾਲਤ ਕਰ ਰਹੇ ਹਾਂ ਖੋਫਨਾਕ ਨਹੀਂ ? ਮੈਂ ਇਕ ਲੁੱਚਾ ਬਦਮਾਸ਼ ਅਯਾਸ਼, ਇਕ ਧੋਖੇਬਾਜ਼ ਧ੍ਰੋਹ ਕਮਾਉਣ ਵਾਲਾ———ਤੇ ਅਸੀਂ ਸਾਰੇ, ਸਾਰੇ ਉਹ ਜੋ ਮੈਨੂੰ ਜਾਣਦੇ ਹਨ ਕਿ ਮੈਂ ਕਿਨ੍ਹਾਂ ਕਰਤੂਤਾਂ ਵਾਲਾ ਹਾਂ———ਉਹ ਸਾਰੇ ਮੈਨੂੰ ਨਾ ਸਿਰਫ ਧ੍ਰਿਕਾਰ ਤ੍ਰਿਸਕਾਰ ਨਹੀਂ ਕਰਦੇ ਸਗੋਂ ਇੱਜ਼ਤ ਕਰਦੇ ਹਨ ।"

"ਇਹ ਸਾਫ ਹੈ ਕਿ ਇਹ ਕੋਈ ਅਸਾਧਾਰਣ ਬੁਰਾਈ ਕਰਨ ਵਾਲਾ ਮੁੰਡਾ ਨਹੀਂ———ਇਕ ਸਾਧਾਰਨ ਵਿਚਾਰਾ ਗਭਰੂ ਹੈ, ਤੇ ਹਰ ਕੋਈ ਸਮਝ ਰਹਿਆ ਹੈ ਕਿ ਉਹ ਜੋ ਕੁਛ ਹੋਇਆ ਹੈ ਆਪਨੀ ਗਰੀਬੀ ਕਰਕੇ ਹੋਇਆ ਹੈ, ਤੇ ਜਦ ਏਹੇ ਜੇਹੇ ਮੁਸ਼ਕਲ ਵਾਕਿਆਤ ਕਿਸੀ ਦੀ ਜ਼ਿੰਦਗੀ ਵਿੱਚ ਵੀ ਵਾਪਰਨ ਉਸ ਇਹੋ ਜੇਹਾ ਹੋ ਈ ਜਾਣਾ ਹੋਇਆ———ਇਸ ਵਾਸਤੇ ਜੇ ਇਹਦੀ ਠੀਕ ਲੋੜ ਹੋਵੇ ਕਿ ਇਹੋ ਜੇਹੇ ਮੁੰਡੇ ਇਹੋ ਜਿਹੇ ਭੈੜੇ ਪਾਸੇ ਨ ਜਾਣ, ਤਦ ਉਨਹਾਂ ਦੀ ਜ਼ਿੰਦਗੀ ਦੇ ਮਾੜੇ ਹਾਲਾਂ ਨੂੰ ਬਦਲਣ ਦੀ ਲੋੜ ਹੈ ਤੇ ਇਨ੍ਹਾਂ ਹਾਲਤਾਂ ਨੂੰ ਉੱਕਾ ਨਿਰਮੂਲ ਕਰਕੇ ਸਦਾ ਲਈ ਮੁਕਾ ਦੇਣਾ ਜਰੂਰੀ ਠਹਿਰਿਆ । ਜੇ ਕੋਈ ਸੱਜਨ ਇਸ ਉੱਪਰ ਤਰਸ ਕਰਕੇ ਇਹਨੂੰ ਕੋਈ ਮਦਦ ਦੇ ਦਿੰਦਾ ਜਦ ਗਰੀਬੀ ਕਰਕੇ ਉਹ ਉਨਹਾਂ ਦੇ ਸ਼ਹਿਰ ਆ ਹੀ ਵੜਿਆ ਸੀ ਤਦ ਸ਼ੁਰੂ ਵਿੱਚ ਥੋੜੀ ਜਿੰਨੀ ਮਦਦ ਕਰਨਾ ਹੀ ਕਾਫ਼ੀ ਹੁੰਦਾ," ਨਿਖਲੀਊਧਵ ਨੇ ਉਸ ਮੁੰਡੇ ਦੇ ਬੀਮਾਰ ਜੇਹੇ ਤੇ ਸਖਤ ਤ੍ਰੈਹੇ ਹੋਏ ਮੂੰਹ ਵਲ ਵੇਖਕੇ ਵਿਚਾਰ ਕੀਤੀ:———

"ਯਾ ਉਸ ਥੀਂ ਹੋਰ ਜਰਾ ਪਿੱਛੇ ਜਾਕੇ ਵੇਖੀਏ, ਜਦ ਓਹ ਬਾਰਾਂ ਘੰਟੇ ਦੀ ਮਜੂਰੀ ਬਾਦ ਆਪਣੇ ਸਾਥੀਆਂ ਦੇ ਕਹੇ ਕਹਾਏ ਕਲਾਲਖਾਨੇ ਜਾਣ ਲਗ ਪਇਆ ਸੀ, ਜੇ ਉਸ ਵੇਲੇ

੩੬੨