ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/397

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਉਪਕਾਰੀ ਉਪਜ ਪੈਂਦਾ ਤੇ ਓਹਨੇ ਇਹਨੂੰ ਦਸਦਾ "ਵਾਨਿਆ ! ਓਥੇ ਨਾ ਜਾ———ਓਥੇ ਜਾਣਾ ਠੀਕ ਨਹੀ ਆ," ਤੇ ਇਹ ਮੁੜਕੇ ਓਥੇ ਨ ਜਾਂਦਾ ਨ ਬੁਰੇ ਰਾਹ ਪੈਂਦਾ ਤੇ ਕੋਈ ਬੁਰਾ ਕਰਮ ਨ ਕਰਦਾ । ਪਰ ਨਹੀਂ———ਕੋਈ ਵੀ ਉਸ ਉੱਪਰ ਤਰਸ ਕਰਨ ਨੂੰ ਤਾਂ ਨਾ ਬੌਹੜਿਆ ਜਦ ਕਿ ਸਾਲਾਂ ਬੱਧੀ ਇਹ ਇਹੋ ਜੇਹੇ ਕੰਮ ਸਿਖਦਾ ਰਹਿਆ ਤੇ ਇਕ ਗਰੀਬ ਨਿੱਕੇ ਹੈਵਾਨ ਵਾਂਗਰ ਸ਼ਹਿਰ ਵਿੱਚ ਆਣ ਕੇ ਰਹਿੰਦਾ ਰਹਿਆ———ਤੇ ਆਪਣੇ ਵਾਲ ਖਸਖਾਸੀ ਇਸ ਵਾਸਤੇ ਕਰਾਏ ਸਨ ਸੁ ਕਿ ਜੁਆਂ ਪੈ ਜਾਣ———ਹੋਰ ਮਜੂਰਾਂ ਦੇ ਸੁਨੇਹੇ ਅੱਗੇ ਪਿੱਛੇ ਲਈ ਦੌੜਦਾ ਪਹੁੰਚਾਂਦਾ ਰਹਿਆ । ਇਸ ਥਾਂ ਉਲਟ ਹੱਥੋਂ ਇਹ ਜਦ ਦਾ ਸ਼ਹਿਰ ਆਇਆ ਜੋ ਕੁਛ ਉਹ ਪੁਰਾਣੇ ਮਜੂਰਾਂ ਥੀਂ ਸੁਣਦਾ ਸੁਣਾਂਦਾ ਸਿਖਦਾ ਰਹਿਆ ਉਹ ਇਹ ਸੀ———ਕਿ ਜਿਹੜਾ ਦੁਸਰਿਆਂ ਨੂੰ ਠਗਦਾ ਹੈ, ਸ਼ਰਾਬ ਪੀਂਦਾ ਹੈ ਤੇ ਮੌਕਾ ਲੱਗੇ ਦੂਏ ਨੂੰ ਖੂਬ ਕੁੱਟਦਾ ਹੈ ਤੇ ਜਿਹੜਾ ਇਨਹਾਂ ਸਭ ਗੱਲਾਂ ਥੀਂ ਵੀ ਉਤੇ ਆਪਣੇ ਆਪ ਨੂੰ ਵਿਸ਼ੇ ਕਰਨ ਲਈ ਖੁੱਲ੍ਹਾ ਬਰੋਕ ਛੱਡ ਦਿੰਦਾ ਹੈ ਉਹ ਬੜਾ ਚੰਗਾ ਬੰਦਾ ਹੁੰਦਾ ਹੈ ।

"ਬੀਮਾਰ, ਸਿਹਤ ਨੂੰ ਖਰਾਬ ਕਰਨ ਵਾਲੀ ਮਜੂਰੀ ਤੋਂ ਸ਼ਰਾਬ ਤੇ ਵਿਸ਼ੇ ਵਿਕਾਰ ਨਾਲ ਗਲੀ ਹੋਈ ਕਾਇਆਂ,———ਸ਼ਹਿਰ ਦੇ ਦਰ ਦਰ ਤੇ ਬੇ ਮੁਰਾਦਾ ਧੱਕੇ ਖਾਂਦਾ ਹੋਇਆ ਬੋਰਾਨਿਆ ਹੋਇਆ, ਜਿਵੇਂ ਕੋਈ ਸੁਫਨੇ ਜੇਹੇ ਵਿੱਚ ਹੁੰਦਾ ਹੈ, ਇਹ ਕਿਸੀ ਸ਼ੈਡ ਉੱਪਰ ਅੱਪੜਦਾ ਹੈ ਤੇ ਪੁਰਾਨੀਆਂ ਸਫਾਂ ਜਿਨਹਾਂ ਦੀ ਕਿਸੀ ਨੂੰ ਵੀ ਕੋਈ ਲੋੜ ਨਹੀਂ ਹੋ ਸਕਦੀ, ਚਕ ਲੈਦਾ ਹੈ, ਤੇ ਅਸੀਂ ਇੱਥੇ ਬੈਠ ਇਹ

੩੬੩