ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗੱਲ ਨਹੀਂ ਸੋਚਦੇ ਕਿ ਉਹ ਕੀ ਕਾਰਣ ਹਨ ਜਿਨਹਾਂ ਨੇ ਇਹਦਾ ਇਹ ਭੈੜਾ ਹਾਲ ਬਣਾ ਦਿੱਤਾ ਹੈ ਤੇ ਆਓ ਸੋਚੀਏ ਕਿ ਇਹ ਕਾਰਨ ਕਿਸੀ ਤਰਾਂ ਮੂਲੋਂ ਹੀ ਉਖਾੜ ਸੁੱਟੀਏ, ਪਰ ਨਹੀਂ
"ਆਹ ! ਇਹ ਦਿਲ ਨੂੰ ਦਹਿਲ ਦੇਣ ਵਾਲਾ, ਹੌਲਨਾਕ, ਅੱਤਿਆਚਾਰ !" ਨਿਖਲੀਊਧਵ ਨੇ ਇਹ ਸਭ ਕੁਛ ਵਿਚਾਰਿਆ ਤੇ ਜੋ ਕੁਛ ਉਹ ਕਰ ਰਹੇ ਸਨ ਤੇ ਹੋ ਰਹਿਆ ਸੀ ਉਸ ਮੁੜ ਕੁਛ ਨ ਸੁਣਿਆਂ ਉਹ ਤਾਂ ਭੈ ਭੀਤ ਹੋ ਗਇਆ ਸੀ ਕਿ ਹਾਏ ਇਨਹਾਂ ਕਚਹਿਰੀਆਂ ਵਿੱਚ ਕੀ ਹੋ ਰਹਿਆ ਹੈ ਉਹ ਹੁਣ ਉੱਕਾ ਸਮਝ ਹੀ ਨਹੀਂ ਸੀ ਸੱਕਦਾ ਕਿ ਇਨਹਾਂ ਸਾਰੀਆਂ ਗੱਲਾਂ ਦਾ ਮਰਮ ਓਹਨੂੰ ਇਸ ਥੀਂ ਪਹਿਲਾਂ ਕਿਉਂ ਨਹੀਂ ਸੀ ਪਤਾ ਲੱਗਾ, ਤੇ ਹੁਣ ਬਾਕੀ ਦੇ ਬੰਦੇ ਕਿਉਂ ਨਹੀਂ ਉਸ ਮਰਮ ਨੂੰ ਸਮਝ ਰਹੇ ।
੩੬੪