ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੌਰੀਡੋਰ ਵਿੱਚ ਖੜੀ ਸੀ ਤੇ ਜੇਲਰ ਦੀਆਂ ਅੱਖਾਂ ਵਲ ਸਿੱਧਾ ਦੇਖ ਰਹੀ ਸੀ ਤੇ ਇਉਂ ਸੀ ਜਿਵੇਂ ਉਹਦੇ ਹੁਕਮ ਨੂੰ ਮੰਨਣ ਲਈ ਬੱਸ ਤਿਆਰ ਖੜੀ ਹੈ।
ਦਰੋਗਾ ਤਾਲਾ ਲਾਣ ਨੂੰ ਹੀ ਸੀ ਜਦ ਇਕ ਝੁਰੜੀਆਂ ਪਈ ਪਰ ਜਬਰਦਸਤ ਜੇਹੀ ਦਿਸਦੀ ਬੁੱਢੀ ਜਨਾਨੀ ਨੇ ਆਪਣਾ ਚਿੱਟਾ ਸਿਰ ਬਾਹਰ ਕੱਢਿਆ ਤੇ ਮਸਲੋਵਾ, ਨਾਲ ਗੱਲ ਕਰਨ ਹੀ ਲੱਗੀ ਸੀ ਕਿ ਦਰੋਗੇ ਨੇ ਬੁੱਢੀ ਜਨਾਨੀ ਦਾ ਸਿਰ ਅੰਦਰ ਵਾਰ ਖਿੱਚ ਕੇ ਬੂਹਾ ਬੰਦ ਕਰ ਦਿੱਤਾ। ਅੰਦਰ ਇਕ ਤੀਮੀ ਦੇ ਹਾਸੇ ਦੀ ਆਵਾਜ਼ ਆਈ ਤੇ ਮਸਲੋਵਾ ਵੀ ਕਾਲ ਕੋਠੜੀ ਦੇ ਦਰਵਾਜੇ ਦੀ ਝੀਤ ਵਲ ਤੱਕ ਕੇ ਹੱਸ ਪਈ। ਬੁੱਢੀ ਜਨਾਨੀ ਆਪਣਾ ਚਿਹਰਾ ਉਸ ਝੀਤ ਵਿੱਚ ਦੀ ਦਬਾ ਕੇ ਇਕ ਕਰਖਤ ਆਵਾਜ਼ ਵਿੱਚ ਬੋਲੀ:-
"ਦੇਖੀ, ਜਦ ਉਹ ਤੈਨੂੰ ਸਵਾਲ ਪੁੱਛਣ ਤੂੰ ਬਸ ਇੱਕੋ ਗੱਲ ਮੁੜ ਮੁੜ ਕਹੀ ਜਾਵੀਂ ਤੇ ਉਸ ਆਪਣੀ ਗੱਲ ਥੀਂ ਪਰਤੀ ਨਾਹ। ਤੇ ਬੇਫਾਇਦਾ ਗੱਲਾਂ ਨ ਕਰੀਂ। ਉੱਨਾਂ ਹੀ ਉੱਤਰ ਦੇਈਂ ਜਿੰਨਾਂ ਕੋਈ ਪੁੱਛੇ, ਵਾਧੂ ਗੱਲ ਕਦੀ ਨ ਕਰੀਂ।"
"ਭਾਈ, ਇਸ ਹਾਲਤ ਥੀਂ ਹੋਰ ਕੋਈ ਵੀ ਹਾਲਤ ਵਧ ਹੋਣਾ ਬੁਰੀ ਤਾਂ ਹੋ ਨਹੀਂ ਸਕਦੀ। ਮੈਂ ਤਾਂ ਚਾਹੁੰਦੀ ਹਾਂ ਜੋ ਫੈਸਲਾ ਹੈ ਛੇਤੀ ਹੋਵੇ। ਆਹ ਸਿਆਪਾ ਮੁੱਕੇ"।

"ਫੈਸਲਾ ਇਕ ਪਾਸੇ ਯਾ ਦੂਜੇ ਪਾਸੇ ਹੋਣਾ ਹੀ ਹੈ।" ਦਰੋਗੇ ਨੇ ਕਹਿਆ, ਪਰ ਉਹਦਾ ਸੁਰ ਇਕ ਐਸੇ ਆਦਮੀ ਦਾ ਸੀ ਜਿਹੜਾ ਆਪਣੀ ਜਾਤ ਨੂੰ ਉਨ੍ਹਾਂ ਥਾਂ ਸਹਿਜੇ ਹੀ ਉੱਚਾ