ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/402

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੈਂ ਆਪ ਨੂੰ ਇਹ ਸਲਾਹ ਦੇਵਾਂਗਾ ਕਿ ਆਪ ਓਥੇ ਜਾ ਕੇ ਪਤਾ ਕਰੋ।"

"ਪਰ ਮੇਰਾ ਤਾਂ ਉਹਨੂੰ ਜਿੰਨਾ ਛੇਤੀ ਹੋ ਸਕੇ ਮਿਲਣਾ ਬੜਾ ਜਰੂਰੀ ਹੈ, "ਨਿਖਲੀਊਧਵ ਨੇ ਕਹਿਆਤੇ ਓਹਦੇ ਜਬੜੇ ਕੰਬ ਰਹੇ ਸਨ, ਜਦ ਓਸ ਇਹ ਵੇਖਿਆ ਕਿ ਓਹਦੀ ਓਹ ਦੋ ਟੁਕ ਫੈਸਲਾ ਕਰਨ ਵਾਲੀ ਘੜੀ ਸਿਰ ਤੇ ਹੀ ਆਣ ਪਹੁੰਚੀ ਹੈ।

"ਕਿਉਂ? ਆਪ ਨੂੰ ਕੀ ਇੰਨੀ ਲੋੜ ਹੈ" ਪ੍ਰੋਕਿਊਰਰ ਨੇ ਕਿਹਾ, ਕੁਛ ਬੇਸਬਰੀ ਨਾਲ ਆਪਣੀਆਂ ਭਵਾਂ ਉੱਪਰ ਖਿੱਚ ਕੇ।

"ਇਸ ਵਾਸਤੇ ਕਿ ਓਹ ਬੇ ਗੁਨਾਹ ਸਖਤ ਮੁਸ਼ੱਕਤ ਦੀ ਸਜ਼ਾ ਪਾ ਚੁਕੀ ਹੈ ਤੇ ਕਸੂਰ ਸਭ ਮੇਰਾ ਹੈ," ਨਿਖਲੀਊਧਵ ਨੇ ਕੰਬਦੀ ਆਵਾਜ਼ ਵਿੱਚ ਉੱਤਰ ਦਿੱਤਾ, ਨਾਲੇ ਇਹ ਵੀ ਮਹਿਸੂਸ ਕਰ ਰਹਿਆ ਸੀ ਕਿ ਓਹ ਐਸੀ ਗੱਲ ਪਇਆ ਕਹਿੰਦਾ ਹੈ ਜਿਹਦੀ ਕਹਿਣ ਦੀ ਉਹਨੂੰ ਕੋਈ ਲੋੜ ਨਹੀਂ ਸੀ।

"ਉਹ ਕਿਸ ਤਰਾਂ?"

"ਇਸ ਤਰਾਂਮੈਂ ਉਹਨੂੰ ਪ੍ਰੇਰਿਆ ਸੀ ਤੇ ਉਹਦੀ ਇਸ ਹਾਲਤ ਦਾ ਕਾਰਨ ਬਣਿਆਂ ਹਾਂ, ਉਹ ਇਸ ਦੁਰਗਤੀ ਨੂੰ ਨ ਪਹੁੰਚਦੀ, ਨ ਉਹ ਦੋਸੀ ਅੱਜ ਹੁੰਦੀਜੇ ਮੈਂ ਕਾਰਨ ਨ ਹੁੰਦਾ।"

"ਇਹਕਿ ਮੈਂ ਓਹਦਾ ਪਿੱਛਾ ਕਰਨਾ ਚਾਹੁੰਦਾ ਹਾਂ.......ਤੇ ਓਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ," ਨਿਖਲੀਊਧਵ ਨੇ

੩੬੮