ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/403

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥਥਲਾ ਕੇ ਕਹਿਆ, ਤੇ ਆਪਣੀ ਇਸ ਚੰਗਿਆਈ ਨਾਲ ਆਪ ਮੁਅੱਸਰ ਹੋ ਕੇ ਓਹਦੀਆਂ ਅੱਖਾਂ ਵਿੱਚ ਅੱਥਰੂ ਆ ਗਏ।

"ਸੱਚੀ ? ਵਾਹ ਜੀ," ਪ੍ਰੋਕਿਊਰਰ ਨੇ ਕਹਿਆ, "ਇਹ ਤਾਂ ਬੜਾ ਹੀ ਨਿਰਾਲਾ ਜੇਹਾ ਮਾਮਲਾ ਹੋਇਆ———ਮੇਰੀ ਜਾਚੇ ਆਪ ਕਰਾਸਨੋਪਰਸਕ ਦੀ ਦਿਹਾਤੀ ਹਕੂਮਤ ਦੇ ਮੈਂਬਰ ਹੋ?"———ਉਸ ਪੁੱਛਿਆ ਜਿਵੇਂ ਓਹਨੂੰ ਯਾਦ ਆ ਗਇਆ ਸੀ ਕਿ ਉਸ ਨੇ ਨਿਖਲੀਊਧਵ ਬਾਬਤ ਕਿਸੀ ਪਾਸੋਂ ਸੁਣਿਆ ਸੀ, ਜਿਹੜਾ ਇਸ ਵੇਲੇ ਇਕ ਆਪਣਾ ਅਜੀਬ ਜੇਹਾ ਇਰਾਦਾ ਪ੍ਰਗਟ ਕਰ ਰਹਿਆ ਸੀ ।

"ਮੈਂ ਆਪ ਦੀ ਖਿਮਾਂ ਮੰਗਦਾ ਹਾਂ, ਪਰ ਮੇਰਾ ਖਿਆਲ ਹੈ ਕਿ ਇਸ ਗੱਲ ਦਾ ਮੇਰੀ ਦਰਖਾਸਤ ਨਾਲ ਕੋਈ ਸੰਬੰਧ ਨਹੀਂ," ਨਿਖਲੀਊਧਵ ਨੇ ਕੁਛ ਗੁੱਸੇ ਨਾਲ ਲਾਲ ਹੋ ਕੇ ਕਹਿਆ ।

"ਦਰਹਕਕੀਤ ਨਹੀਂ," ਪ੍ਰੋਕਿਊਰਰ ਨੇ ਬਿਨਾ ਕਿਸੀ ਸ਼ਰਮਿੰਦਗੀ ਦੀ ਰਤਾਕੂ ਮਸਕਰੀ ਭਰ ਕੇ ਉੱਤਰ ਦਿੱਤਾ, "ਸਿਰਫ਼ ਆਪ ਦੀ ਖਾਹਿਸ਼ ਗੈਰ ਮਹਮੂਲੀ ਹੈ ਤੇ ਆਮ ਗੱਲਾਂ ਥੀਂ ਬਾਹਰ ਹੈ ।"
"ਚੰਗਾ ਜੀ———ਕੀ ਆਪ ਮੈਨੂੰ ਪਰਮਿਟ ਦੇ ਸਕਦੇ ਹੋ ?

"ਪਰਮਿਟ? ਹਾਂ———ਮੈਂ ਆਪ ਨੂੰ ਤੁਰਤ ਹੀ ਅੰਦਰ

੩੬੯