ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/405

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਸਮਤੀ ਨਹੀਂ ਰੱਖ ਸੱਕਦਾ, ਇਸ ਵਾਸਤੇ ਮੈਂ ਆਪ ਨੂੰ ਸਲਾਹ ਦੇਵਾਂਗਾ ਕਿ ਆਪ ਜਾ ਕੇ ਅਦਾਲਤ ਨੂੰ ਕਹੋ ਤੇ ਅਦਾਲਤ ਹੀ ਫੈਸਲਾ ਕਰੇਗੀ ਕਿ ਆਪ ਦੀ ਇਹ ਦਲੀਲ ਮਾਕੂਲ ਹੈ ਕਿ ਨਹੀਂ। ਜੇ ਨ ਹੋਈ ਤਾਂ ਆਪ ਨੂੰ ਜੁਰਮਾਨਾ ਕਰੇਗੀ, ਫਿਰ ਤੁਸੀਂ ਅਦਾਲਤ ਨੂੰ ਪੁਛੋ ।"

"ਮੈਂ ਆਪ ਨੂੰ ਇਤਲਾਹ ਕਰ ਦਿੱਤੀ ਹੈ———ਤੇ ਮੈਂ ਹੁਣ ਕਿਸੀ ਹੋਰ ਨੂੰ ਨਹੀਂ ਪੁੱਛਣਾ," ਨਿਖਲੀਊਧਵ ਨੇ ਕੁਛ ਗੁੱਸੇ ਹੋ ਕੇ ਕਹਿਆ ।

"ਚੰਗਾ ਫਿਰ, ਗੁਡਮੌਰਨਿੰਗ," ਪ੍ਰੋਕਿਊਰਰ ਨੇ ਆਖਿਆ, ਆਪਣਾ ਸਿਰ ਰਤਾਕੂ ਨੀਵਾਂ ਕਰਕੇ, ਸਾਫ ਸੀ ਕਿ ਉਹ ਇਸ ਅਜੀਬ ਮੁਲਾਕਾਤੀ ਥੀਂ ਛੁੱਟੀ ਪਾਣਾ ਚਾਹੁੰਦਾ ਸੀ ।

"ਇਹ ਕੌਣ ਸੀ ਜੋ ਹੁਣ ਅਸਾਂ ਪਾਸ ਆਇਆ ਸੀ," ਪ੍ਰੋਕਿਊਰਰਨੂੰ ਇਕ ਅਦਾਲਤ ਦੇ ਮੈਂਬਰ ਨੇ ਪੁੱਛਿਆ, ਜਿਹੜਾ ਓਹਦੇ ਅੰਦਰ ਮੁਲਾਕਾਤ ਨੂੰ ਵੜਿਆ ਸੀ ਜਿਵੇਂ ਹੀ ਨਿਖਲੀਊਧਵ ਓਥੋਂ ਬਾਹਰ ਨਿਕਲਿਆ ਹੀ ਸੀ ।

"ਨਿਖਲੀਊਧਵ———ਇਹਨੂੰ ਆਪ ਜਾਣਦੇ ਹੀ ਹੋ ਨਾਂ, ਓਹੋ ਜਿਹੜਾ ਕਰਾਸਨੋਪਰਸਕ ਦੀ ਦਿਹਾਤੀਹਕੂਮਤ ਦੇ ਜਲਸਿਆਂ ਵਿੱਚ ਅਨੋਖੀਆਂ ਅਨੋਖੀਆਂ ਕਥਨੀਆਂ ਕਰਦਾ ਹੁੰਦਾ ਹੈ । ਜਰਾ ਚੇਤੇ ਕਰੋ ਇਹ ਜੂਰੀ ਉੱਪਰ ਹੈ ਤੇ ਓਥੇ ਪੇਸ਼ ਹੋਇਆਂ ਕੈਦੀਆਂ ਵਿੱਚ ਇਕ ਤੀਮੀਂ ਯਾ ਕੁੜੀ

੩੭੧