ਇਹ ਵਰਕਾ ਤਸਦੀਕ ਕੀਤਾ ਗਿਆ ਏ
ਸਖਤ ਮੁਸ਼ੱਕਤ ਸਾਈਬੇਰੀਆ ਦੀ ਸਜ਼ਾ ਪਾ ਗਈ ਹੈ। ਇਹ ਕਹਿੰਦਾ ਹੈ ਕਿ ਪਹਿਲਾਂ ਇਸ ਨੇ ਓਹਨੂੰ ਬੁਰੇ ਰਾਹ ਵਲ ਪ੍ਰੇਰਿਆ ਸੀ ਤੇ ਹੁਣ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ।"
"ਤੇਰੇ ਕਹਿਣ ਦਾ ਇਹ ਮਤਲਬ ਨਹੀਂ ਹੋਣਾ!"
"ਇਹੋ ਹੀ ਉਸ ਮੈਨੂੰ ਕਿਹਾ ਹੈ ਤੇ ਉਹ ਇਕ ਅਜੀਬ ਜੋਸ਼ ਦੀ ਹਾਲਤ ਵਿੱਚ ਸੀ।"
"ਅੱਜ ਕਲ ਦੇ ਨੌਜਵਾਨਾਂ ਦੀ ਦਿਮਾਗੀ ਹਾਲਤ ਕੁਛ ਅਸਾਧਾਰਨ ਹੋ ਰਹੀ ਹੈ।"
"ਆਹ! ਪਰ ਇਹ ਇੰਨਾਂ ਜਵਾਨ ਕੋਈ ਮੁੰਡਾ ਤਾਂ ਨਹੀਂ।"
"ਨਹੀਂ ਪਰ ਆਪ ਦਾ ਮਸ਼ਹੂਰ ਈਵਾਸ਼ੈਨਕੋ ਕਿੰਨਾ ਥਕਾ ਦੇਣ ਵਾਲਾ ਸੀ, ਉਹ ਦੂਜਿਆਂ ਨੂੰ ਗੱਲਾਂ ਨਾਲ ਥਕਾ ਕੇ ਹੀ ਜਿੱਤ ਜਾਂਦਾ ਸੀ ਤੇ ਅਖੁੱਟ ਗੱਲਾਂ ਕਰੀ ਹੀ ਚਲਾ ਜਾਂਦਾ ਸੀ।"
"ਹਾਂਇਹੋ ਜੇਹੇ ਬੰਦਿਆਂ ਨੂੰ ਤਾਂ ਰੋਕ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਦਰਹਕੀਕਤ ਹਕੂਮਤ ਦੇ ਰਾਹ ਵਿੱਚ ਰੋੜਾ ਅਟਕਾਣ ਵਾਲੇ ਹੋ ਜਾਣਗੇ।"
੩੭੨