ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/409

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਉਹ ਇਕ ਹੋਈ ਪਿਆਨੋ ਵਜਾਣ ਵਾਲੀ ਐਸੀ ਬੇ ਮੌਕੇ ਵਕਤ ਆਏ ਮੁਲਾਕਾਤੀ ਨੂੰ ਕੁਛ ਝਾੜਨਾ ਚਾਹੁੰਦੀ ਸੀ ਓਸ ਬਿਨ ਦੇਖੇ ਕਿਹਾ ।

"ਪਾਪਾ ਘਰ ਨਹੀਂ," ਇਕ ਗੁਸੈਲ ਜੇਹੀ, ਪੀਲੀ ਜੇਹੀ, ਬੀਮਾਰ ਜੇਹੀ ਕੁੜੀ ਨੇ ਕਹਿਆ ਜਦ ਉਹ ਬਾਹਰ ਵਾਲੇ ਕਮਰੇ ਵਿੱਚ ਆਈ; ਪਰ ਇਕ ਚੰਗੇ ਕਪੜੇ ਪਾਏ ਨੌਜਵਾਨ ਨੂੰ ਜਦ ਵੇਖਿਆ ਝਟ ਮੁਲਾਇਮ ਹੋਕੇ ਕਹਿਆ, "ਜੀ ਆਪ ਅੰਦਰ ਆ ਜਾਓ, ਆਪ ਕੀ ਚਾਹੁੰਦੇ ਹੋ ?"

"ਮੈਂ ਜੇਲ੍ਹ ਵਿੱਚ ਇਕ ਕੈਦੀ ਨੂੰ ਮਿਲਣਾ ਹੈ।"

"ਮੇਰੀ ਜਾਚੇ ਕਿਸੀ ਮੁਲਕੀ ਕੈਦੀ ਨੂੰ ?"

"ਨਹੀਂ-ਮੁਲਕੀ ਨਹੀਂ, ਮੇਰੇ ਪਾਸ ਪ੍ਰੋਕਿਊਰਰ ਦਾ ਪਰਮਿਟ ਹੈ ।"

"ਜੀ ਮੈਂ ਨਹੀਂ ਜਾਣਦੀ, ਪਾਪਾ ਘਰ ਨਹੀਂ ਹਨ, ਪਰ ਤੁਸੀਂ ਅੰਦਰ ਆ ਜਾਓ।" ਓਸ ਮੁੜ ਕਹਿਆ, "ਯਾ ਤੁਸੀ ਅਸਟੰਟ ਨੂੰ ਪੁੱਛੋ, ਓਹ ਇਸ ਵੇਲੇ ਦਫਤਰ ਵਿੱਚ ਹੈ ਓਹਨੂੰ ਜਾਕੇ ਪੁੱਛੋ, ਜੀ ਆਪ ਦਾ ਨਾਂ ਕੀ ਹੈ ?"

"ਮਿਹਰਬਾਨੀ !" ਨਿਖਲੀਊਧਵ ਨੇ ਕਹਿਆ ਓਹਦੇ ਸਵਾਲ ਦਾ ਉੱਤਰ ਕੋਈ ਨਾਂ ਦਿੱਤਾ ਤੇ ਓਥੋਂ ਵਾਪਸ ਹੋ ਪਇਆ ।

ਓਹਦੇ ਜਾਣ ਬਾਹਦ ਦਰਵਾਜ਼ਾ ਹਾਲੇ ਮਸਾਂ ਬੰਦ ਹੀ ਹੋਇਆ ਹੋਣਾ ਹੈ ਕਿ ਓਹ ਖੁਸ਼ ਤਰਾਨਾ ਮੁੜ ਵੱਜਿਆ, ਇਹ ਸੁਰਾਂ

੩੭੫