ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਝ ਰਹਿਆ ਸੀ ਤੇ ਜਿਸ ਨੂੰ ਆਪਣੀ ਦਾਨਾਈ ਦਾ ਆਪੇ ਹੀ ਯਕੀਨ ਜੇਹਾ ਬੱਝਾ ਹੁੰਦਾ ਹੈ ਤੇ ਇਹ ਕਹਿ ਕੇ ਮੁੜ ਉਸੀ ਹਾਕਮੀ ਸੁਰ ਵਿੱਚ ਕਹਿੰਦਾ ਹੈ, "ਹੁਣ ਫਿਰ ਚਲ ਅਗਾਹਾਂ।"

ਓਸ ਦਰਵਾਜੇ ਦੀ ਝੀਤ ਵਿੱਚ ਦਿੱਤਾ ਬੁਢੀ ਦਾ ਸਿਰ ਛਿਪ ਗਇਆ, ਤੇ ਮਸਲੋਵਾ ਕੌਰੀਡੋਰ ਦੇ ਵਿਚਕਾਰ ਹੋ ਟੁਰ ਪਈ। ਵੱਡਾ ਦਰੋਗਾ ਮੋਹਰੇ, ਤੇ ਉਹ ਦੋਵੇਂ ਮਗਰ ਪਹੁੜੀਆਂ ਥੀਂ ਉਤਰੇ ਤੇ ਮਰਦਾਂ ਦੀਆਂ ਕਾਲ ਕੋਠੜੀਆਂ ਜਿਹੜੀਆਂ ਤੀਮੀਆਂ ਦੀਆਂ ਕੋਠੜੀਆਂ ਥੀਂ ਵੀ ਵਧ ਸ਼ੋਰੀਲੀਆਂ ਤੇ ਓਨ੍ਹਾਂ ਥੀਂ ਵੀ ਵਧ ਸੜੀ ਗੰਦੀ ਬੂ ਛੱਡ ਰਹੀਆਂ ਸਨ, ਦੀ ਅਗੇ ਦੀ ਲੰਘੇ, ਤੇ ਉਨ੍ਹਾਂ ਦਰਵਾਜਿਆਂ ਦੀਆਂ ਝੀਤਾਂ ਤੇ ਮੋਰੀਆਂ ਵਿੱਚ ਦੀ ਅਨੇਕ ਅੱਖਾਂ ਇਨ੍ਹਾਂ ਲੰਘਦਿਆਂ ਵਲ ਤੱਕ ਰਹੀਆਂ ਸਨ। ਜੇਲ੍ਹਖਾਨੇ ਦੇ ਦਫਤਰ ਅੱਪੜੇ ਜਿੱਥੇ ਅੱਗੇ ਹੀ ਦੋ ਸਿਪਾਹੀ ਮਸਲੋਵਾ ਨੂੰ ਅਦਾਲਤ ਲੈ ਜਾਣ ਲਈ ਖੜੇ ਸਨ। ਇਕ ਬਾਬੂ ਨੇ ਉਨ੍ਹਾਂ ਵਿੱਚੋਂ ਇਕ ਸਿਪਾਹੀ ਨੂੰ ਤਮਾਕੂ ਦੀ ਬਦਬੂ ਨਾਲ ਭਰਿਆ ਕਾਗਜ਼ ਦਾ ਫੜਕਾ ਫੜਾਇਆ, ਤੇ ਕੈਦੀ ਵਲ ਇਸ਼ਾਰਾ ਕਰ ਕੇ ਕਹਿਆ "ਲੈ ਜਾਉ।"

ਓਹ ਸਿਪਾਹੀ ਨਿਜ਼ਨੀ ਨੌਵਗੋਰੋਡ ਦਾ ਵਸਨੀਕ ਇਕ ਕਿਸਾਨ ਸੀ ਜਿਸਦਾ ਚਿਹਰਾ ਲਾਲ ਤੇ ਮਾਤਾ ਦੇ ਦਾਗਾਂ ਨਾਲ ਭਰਿਆ ਸੀ। ਉਸ ਪਰਵਾਨਾ ਆਪਣੇ ਕੋਟ ਦੀ ਆਸਤੀਨ ਵਿੱਚ ਤੁੰਨ ਲਿਆ, ਤੇ ਆਪਣੇ ਨਾਲ ਦੇ ਸਿਪਾਹੀ ਨੂੰ ਜਿਹੜਾ ਤਕੜੇ ਚੌੜੇ ਮੋਹਢਿਆਂ ਵਾਲਾ ਚੂਵਾਸ਼[1] ਕੌਮ ਦਾ ਮਰਦ ਸੀ,

  1. ਚੂਵਾਸ਼-ਇਕ ਰੂਸ ਵਿੱਚ ਰਹਿੰਦੀ ਏਸ਼ਆਈ ਕੌਮ ਹੈ।