ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/415

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੇਲ ਵਿੱਚ ਬੈਠਾ ਬਿਠਾਇਆ ਲੰਘ ਗਇਆ ਸੀ, ਤੇ ਆਪਣੀਆਂ ਫੁੱਫੀਆਂ ਨੂੰ ਮਿਲਣ ਨਹੀਂ ਸੀ ਉਤਰਿਆ । ਤਦ ਕਾਤੂਸ਼ਾ ਨੂੰ ਪਤਾ ਲੱਗ ਗਇਆ ਸੀ ਕਿ ਉਹ ਗਰਭਵਤੀ ਹੈ । ਜਦ ਤਕ ਓਹਨੂੰ ਇਹ ਆਸ ਸੀ ਕਿ ਓਹ ਆਵੇਗਾ, ਤਦ ਤਕ ਉਸ ਨੂੰ ਆਪਣੇ ਬੱਚੇ ਦਾ ਜਿਹੜਾ ਉਹਦੇ ਦਿਲ ਦੇ ਹੇਠ ਹਿਲਦਾ ਦਿੱਸ ਰਹਿਆ ਸੀ, ਬੋਝ ਨਹੀਂ ਸੀ ਲੱਗਦਾ ਤੇ ਕਈ ਵੇਰੀ ਉਹ ਅਚਰਜ ਹੁੰਦੀ ਸੀ ਤੇ ਦਿਲ ਉਹਦਾ ਮਾਂ ਦੇ ਦਿਲ ਵਾਲੇ ਤਰਸ ਵਿੱਚ ਘੁਲ ਜਾਂਦਾ ਸੀ । ਓਹ ਉਹਦੇ ਪਿਆਰ ਵਿੱਚ ਦਰੱਵਦੀ ਸੀ, ਆਪਣੇ ਅੰਦਰ ਉਹਦੇ ਨਰਮ ਪਰ ਅਚਨਚੇਤ ਹਿੱਲਣ ਨਾਲ ਇਕ ਅਜੀਬ ਪਿਆਰ ਦੀ ਜੀ-ਛੋਹ ਹੁੰਦੀ ਸੀ । ਪਰ ਉਸ ਰਾਤ ਸਭ ਕੁਝ ਜੋ ਸੀ ਹੋਰ ਹੋ ਗਇਆ | ਬੱਚਾ ਸਵਾਏ ਇਕ ਬੇਮਹਿਨੇ ਭਾਰ ਦੇ ਹੋਰ ਕੁਝ ਓਸ ਲਈ ਨਾ ਰਹਿਆ ।

ਉਹਦੀਆਂ ਛੁੱਟੀਆਂ ਨੂੰ ਵੀ ਨਿਖਲੀਊਧਵ ਦੀ ਉਡੀਕ ਸੀ ਤੇ ਉਨ੍ਹਾਂ ਓਹਨੂੰ ਕਹਿ ਵੀ ਭੇਜਿਆ ਸੀ ਕਿ ਉਨ੍ਹਾਂ ਨੂੰ ਰਾਹ ਵਿੱਚ ਓਹ ਮਿਲਦਾ ਜਾਵੇ ਪਰ ਉਸਨੇ ਇਕ ਤਾਰ ਘੱਲ ਦਿੱਤੀ ਸੀ ਕਿ ਓਹ ਨਹੀਂ ਉੱਤਰ ਸੱਕਣ ਲੱਗਾ, ਕਿਉਂਕਿ ਇਕ ਖਾਸ ਨੀਤ ਵਕਤ ਤੇ ਉਨ੍ਹਾਂ ਸਾਰਿਆਂ ਨੇ ਸੇਂਟ ਪੀਟਰਜ਼ਬਰਗ ਪਹੁੰਚਨਾ ਹੈ । ਜਦ ਕਾਤੂਸ਼ਾ ਇਹ ਸੁਣਿਆ ਸੀ, ਤਦ ਓਸ ਆਪਣੇ ਮਨ ਵਿੱਚ ਠਾਨ ਲਈ ਸੀ ਕਿ ਓਹ ਆਪ ਸਟੇਸ਼ਨ ਤੇ ਜਾਕੇ ਓਹਨੂੰ ਮਿਲ ਆਵੇਗੀ । ਰਾਤ ਦੇ ਦੋ ਵਜੇ ਕਿਧਰੇ ਓਹਦੀ ਗੱਡੀ ਨੇ ਓਸ ਸਟੇਸ਼ਨ ਥੀਂ ਲੰਘਣਾ ਸੀ । ਕਾਤੂਸ਼ਾ ਬੁਢੀਆਂ ਨੂੰ ਸਵਾਲ ਕੇ, ਇਕ ਨਿੱਕੀ ਕੁੜੀ ਨੂੰ, ਲਾਂਗਰੀ ਦੀ

੩੮੧