ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/416

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜਕੀ ਮਾਸ਼ਕਾ ਨੂੰ, ਆਪਣੇ ਨਾਲ ਜਾਣ ਲਈ ਮਿੰਨਤ ਤਰਲੇ ਕਰਕੇ ਲੀਤਾ, ਪੁਰਾਣੇ ਬੂਟਾਂ ਦਾ ਜੋੜਾ ਪਾਇਆ । ਮੋਢੇ ਤੇ ਇਕ ਸ਼ਾਲ ਸੁੱਟੀ, ਆਪਣੀ ਪੋਸ਼ਾਕ ਨੂੰ ਉੱਪਰ ਕੰਜ ਕੇ ਹੱਥ ਵਿੱਚ ਫੜਿਆ ਤੇ ਸਟੇਸ਼ਨ ਵੱਲ ਦੌੜ ਪਈ ।

ਓਹ ਰਾਤ ਪੱਤਝੜ ਰੁੱਤ ਦੀ ਸੀ । ਕੁਝ ਗਰਮ ਜੇਹੀ ਸੀ, ਮੀਂਹ ਵੱਸ ਰਹਿਆ ਸੀ, ਤੇ ਹਵਾ ਸਖਤ ਚਲ ਰਹੀ ਸੀ । ਕਦੀ ਮੀਂਹ ਗਰਮ ਗਰਮ ਵੱਡੇ ਵੱਡੇ ਤੁਪਕਿਆਂ ਵਿੱਚ ਪੈਂਦਾ ਸੀ, ਕਦੀ ਬੰਦ ਹੋ ਜਾਂਦਾ ਸੀ । ਖੇਤਾਂ ਵਿੱਚ ਦੀ ਰਾਹ ਦਿੱਸਦਾ ਨਹੀਂ ਸੀ ਤੇ ਜੰਗਲ ਵਾਲੇ ਪਾਸੇ ਤਾਂ ਘੱਟਾ ਟੋਪ ਹਨੇਰਾ ਸੀ । ਭਾਵੇਂ ਕਾਤੂਸ਼ਾ ਨੂੰ ਚੰਗੀ ਤਰਾਂ ਪਤਾ ਸੀ ਪਰ ਇਸ ਮੀਂਹ ਝੱਖੜ ਹਨੇਰੇ ਕਰਕੇ ਓਹ ਰਾਹ ਭੁਲ ਗਈ ਸੀ । ਤੇ ਨਿੱਕੇ ਜੇਹੇ ਸਟੇਸ਼ਨ ਉੱਪਰ, ਜਿੱਥੇ ਰੇਲ ਨੇ ਬੱਸ ਕੁਲ ਤਿੰਨ ਮਿੰਟ ਹੀ ਖਲੋਣਾ ਸੀ, ਪਹਿਲਾਂ ਅਪੜਨ ਦੇ ਥਾਂ ਓਹ ਮਸੇਂ ਹਾਲ ਤਾਂ ਪਹੁਚੀ ਜਦ ਦੂਜੀ ਘੰਟੀ ਹੋ ਚੁਕੀ ਸੀ । ਪਲੇਟਫਾਰਮ ਉੱਪਰ ਕਾਹਲੀ ਵਿੱਚ ਦੌੜਦਿਆਂ ਇਕ ਪਹਿਲੇ ਦਰਜੇ ਦੇ ਡੱਬੇ ਵਿੱਚ ਓਨ੍ਹੇ ਓਹਨੂੰ ਬੈਠਾ ਦੇਖ ਲਇਆ । ਇਹ ਗੱਡੀ ਬੜੀ ਚੰਗੀ ਤਰਾਂ ਰੋਸ਼ਨ ਸੀ। ਦੋ ਅਫਸਰ ਇਕ ਦੂਜੇ ਦੇ ਆਹਮਣੇ ਸਾਹਮਣੇ ਮਖਮਲ ਦੇ ਗਦੇਲਿਆਂ ਉੱਪਰ ਬੈਠੇ ਤਾਸ਼ ਖੇਡ ਰਹੇ ਸਨ, ਤੇ ਸੀਟਾਂ ਦੇ ਵਿਚਕਾਰ ਮੇਜ਼ ਉੱਪਰ ਦੋ ਬੱਤੀਆਂ ਜਗ ਰਹੀਆਂ ਸਨ, ਮੋਮ ਉਨ੍ਹਾਂ ਦਾ ਝੜ ਰਹਿਆ ਸੀ ।

ਤੰਗ ਬਿਰਜਸ ਵਿੱਚ ਚਿੱਟੀ ਕਮੀਜ਼ ਪਾਈ ਨਿਖਲੀਊਧਵ ਸੀਟ ਦੀ ਬਾਂਹ ਉੱਪਰ ਬੈਠਾ ਸੀ, ਤੇ ਢਾਸਣਾ

੩੮੨