ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੈਦੀ ਵਲ ਤੱਕ ਕੇ ਅੱਖ ਮਾਰੀ ਤੇ ਫਿਰ ਕੈਦੀ ਤੇ ਸਿਪਾਹੀ ਸਾਹਮਣੇ ਦੇ ਵੱਡੇ ਦਰਵਾਜੇ ਥੀਂ ਲੰਘ ਕੇ ਜੇਲ੍ਹਖਾਨੇ ਦੇ ਅਹਾਤੇ ਥੀਂ ਬਾਹਰ ਚਲੇ ਗਏ। ਸ਼ਹਿਰ ਦੇ ਵਿੱਚ ਦੀ ਓਹ ਖਹੁਰੀ ਉੱਚੇ ਨੀਵੇਂ ਪੱਥਰਾਂ ਦੇ ਫਰਸ਼ ਵਾਲੀ ਗਲੀ ਵਿੱਚ ਲੰਘਦੇ ਗਏ।

ਕੋਚਵਾਨ, ਤਾਜਰ ਲੋਕ, ਬਵਰਚੀ, ਮਜੂਰ ਤੇ ਗਵਰਨਮਿੰਟ ਦੇ ਦਫ਼ਤਰਾਂ ਦੇ ਬਾਬੂ ਲੋਕ ਖਲੋ ਖਲੋ ਬੜੀ ਗੌਹ ਨਾਲ ਕੈਦੀ ਵੱਲ ਤੱਕਦੇ ਸਨ। ਕਈ ਤਾਂ ਆਪਣੇ ਸਿਰ ਹਿਲਾਂਦੇ ਸਨ ਤੇ ਸੋਚਦੇ ਸਨ-"ਇਹ ਨਤੀਜੇ ਹਨ ਬਦਚਲਨੀ ਦੇ। ਬਦਚਲਨੀ ਜਿਹੜੀ ਅਸੀਂ ਨਹੀਂ ਕਰਦੇ"-ਬਚੇ ਓਹ ਚੋਰ ਹੈ ਸਮਝ ਕੇ ਡਰ ਗਈਆਂ ਅੱਖਾਂ ਨਾਲ ਕੈਦੀ ਵੱਲ ਵੇਂਹਦੇ ਸਨ ਪਰ ਨਾਲੇ ਹੀ ਉਨ੍ਹਾਂ ਨੂੰ ਇਹ ਖਿਆਲ ਆ ਜਾਂਦਾ ਸੀ ਕਿ ਨਾਲ ਦੇ ਜਿਹੜੇ ਸਿਪਾਹੀ ਸਨ ਓਹ ਓਨ੍ਹਾਂ ਨੂੰ ਓਸ ਪਾਸੋਂ ਬਚਾ ਲੈਣਗੇ ਤੇ ਇਹ ਖਿਆਲ ਓਨ੍ਹਾਂ ਦੇ ਡਰਾਂ ਨੂੰ ਚੁੱਪ ਕਰਾਂਦਾ ਸੀ। ਇਕ ਜਟ ਜਿਹੜਾ ਆਪਣੇ ਕੋਇਲੇ ਦਾ ਪਿੱਠੂ ਹੁਣੇ ਸ਼ਹਿਰ ਵਿੱਚ ਵੇਚ ਕੇ ਤੇ ਚਾਹ ਪੀਕੇ ਟੁਰੀ ਆਉਂਦਾ ਸੀ ਕੈਦੀ ਕੋਲ ਆ ਗਇਆ, ਤੇ ਆਪਣੇ ਆਪ ਉੱਪਰ ਸਲੀਬ ਦੀ ਨਿਸ਼ਾਨੀ ਆਪਣੇ ਹੱਥਾਂ ਨਾਲ ਵਾਹ ਕੇ ਓਸ ਕੈਦੀ ਤੀਮੀਂ ਨੂੰ ਇਕ ਧੇਲਾ ਦਾਨ ਦਿੱਤਾ। ਕੈਦੀ ਨੂੰ ਸ਼ਰਮ ਆ ਗਈ ਤੇ ਮੂੰਹ ਵਿੱਚ ਕੁਝ ਬਚਨ ਪਪੋਲਿਆ। ਇਹ ਵੇਖਕੇ ਕਿ ਸਬ ਲੋਕਾਂ ਦੀਆਂ ਨਿਗਾਹਾਂ ਓਸ ਵਲ ਲੱਗੀਆਂ ਹਨ, ਮਸਲੋਵਾ ਬਿਨਾ ਸਿਰ ਦੂਜੇ ਪਾਸੇ ਮੋੜੇ ਦੇ ਹੀ ਇਕ ਟੇਢੀ ਨਜ਼ਰ ਉਨ੍ਹਾਂ ਵਲ ਤੱਕਦੀ ਜਾਂਦੀ ਸੀ ਜੋ ਓਸ ਵੱਲ ਵੇਖ ਰਹੇ ਸਨ। ਇਉਂ ਲੋਕਾਂ ਦਾ ਓਸ ਵਲ ਧਿਆਨ ਕਰਨਾ ਓਹਦੇ