ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/432

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਇਆ ਤੇ ਪਾਦਰੀ ਨੇ ਤਸ਼ਤਰੀ ਥੀਂ ਰੋਮਾਲ ਚੁੱਕਿਆ ਤੇ ਰੋਟੀ ਦਾ ਦਰਮਿਆਨੀ ਹਿੱਸਾ ਚਾਰ ਟੁਕੜਿਆਂ ਵਿੱਚ ਕੱਟਿਆ ਤੇ ਇਕ ਨੂੰ ਪਹਿਲਾਂ ਸ਼ਰਾਬ ਵਿੱਚ ਡਬੋ ਕੇ ਆਪਣੇ ਮੂੰਹ ਵਿੱਚ ਪਾ ਲਇਆ । ਇਹ ਮੰਨ ਲਇਆ ਹੋਇਆ ਸੀ ਕਿ ਇਉਂ ਉਸ ਪਾਦਰੀ ਨੇ ਰੱਬ ਦੇ ਮਾਸ ਦਾ ਇਕ ਟੁਕੜਾ ਖਾ ਲਇਆ ਹੈ, ਤੇ ਰੱਬ ਦਾ ਖੂਨ ਥੋੜਾ ਜੇਹਾ ਪੀ ਲਇਆ ਹੈ । ਪਰ ਪਾਦਰੀ ਨੇ ਇਕ ਪਰਦਾ ਖਿੱਚ ਦਿੱਤਾ, ਤੇ ਇਸ ਕਮਰੇ ਨੂੰ ਵਖਰਾ ਕਰਨ ਵਾਲੇ ਪਰਦੇ ਦਾ ਦਰਮਿਆਨਾ ਦਰਵਾਜ਼ਾ ਖੋਲ੍ਹਿਆ, ਤੇ ਸੋਨੇ ਦਾ ਪਿਆਲਾ ਹੱਥ ਵਿੱਚ ਲਈ ਓਸ ਦਰਵਾਜ਼ਿਓਂ ਬਾਹਰ ਆਇਆ, ਤੇ ਕਹਿੰਦਾ ਆਉਂਦਾ ਸੀ ਕਿ ਆਓ ਜਿਸ ਕਿਸੀ ਨੇ ਰੱਬ ਦਾ ਮਾਸ ਤੇ ਲਹੂ ਪੀਣਾ ਹੈ ਇਸ ਪਿਆਲੇ ਵਿੱਚ ਹੈ । ਕਈ ਬੱਚਿਆਂ ਨੇ ਸਿਰਫ਼ ਖਾਹਿਸ਼ ਪ੍ਰਗਟ ਕੀਤੀ ।

ਪਾਦਰੀ ਨੇ ਬੱਚਿਆਂ ਦੇ ਨਾਂ ਪਹਿਲਾਂ ਪੁੱਛੇ, ਪਾਦਰੀ ਨੇ ਮੁੜ ਪਿਆਲੇ ਵਿੱਚੋਂ ਸ਼ਰਾਬ ਵਿੱਚ ਸਿੱਜੀ ਰੋਟੀ ਦਾ ਟੁਕੜਾ ਚੱਮਚ ਨਾਲ ਕੱਢਿਆ ਤੇ ਬੱਚੇ ਦੇ ਮੂੰਹ ਵਿੱਚ ਚੱਮਚ ਨਾਲ ਪਾਇਆ ।

ਇਸੀ ਤਰਾਂ ਹਰ ਇਕ ਬੱਚੇ ਨੂੰ ਵਾਰੀ ਵਾਰੀ ਇਉਂ ਹੀ ਚਿਖਾਇਆ ਤੇ ਡੀਕਨ ਬੱਚਿਆਂ ਦੇ ਮੂੰਹ ਪੂੰਝਦਾ ਜਾਂਦਾ ਸੀ ਤੇ ਗੌਂਦਾ ਜਾਂਦਾ ਸੀ ਕਿ ਬੱਚਿਆਂ ਨੇ ਅੱਜ ਰੱਬ ਦਾ ਮਾਸ ਖਾਧਾ ਤੇ ਰੱਬ ਦਾ ਲਹੂ ਪੀਤਾ । ਇਹ ਕਹਿਕੇ ਪਾਦਰੀ ਸੋਨੇ ਦੇ ਪਿਆਲੇ ਨੂੰ ਮੁੜ ਓਸ ਪਰਦੇ ਪਿੱਛੇ ਲੈ ਗਇਆ ਤੇ ਉੱਥੇ ਜਾਕੇ ਜੇਹੜਾ ਖੂਨ ਰਹਿ ਗਇਆ ਸੀ ਓਹ ਪੀਤਾ ਤੇ ਜਿਹੜੇ ਰੋਟੀ ਦੇ ਟੁਕੜੇ ਰੱਬ ਦਾ ਮਾਸ ਰਹਿ ਗਇਆ ਸੀ ਓਹ ਛਕੇ । ਤੇ ਜਦ ਓਹ ਆਪਣੀਆਂ ਮੁੱਛਾਂ ਨਾਲ ਲੱਗੀ ਸ਼ਰਾਬ ਨੂੰ

੩੯੮